02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਖ਼ਾਲਸਾ ਕਾਲਜ ਅੰਮਿ੍ਤਸਰ ਦੇ ਵਿਦਿਆਰਥੀਆਂ ਵਲੋਂ ਪ੍ਰਤਾਪ ਸੀਡ ਫ਼ਾਰਮ ਜੈਤੋਸਰਜਾ ਦਾ ਦੌਰਾ <br/>

ਅਜੀਤ ਡੈਸਕ 14-04-2026
ਅੱਚਲ ਸਾਹਿਬ, 13 ਅਪ੍ਰੈਲ (ਗੁਰਚਰਨ ਸਿੰਘ)-ਖ਼ਾਲਸਾ ਕਾਲਜ ਅੰਮਿ੍ਤਸਰ ਪੀ. ਜੀ. ਡਿਪਾਰਮੈਂਟ ਐਂਡ ਐਗਰੀਕਲਚਰ ਸਮੈਸਟਰ-2 ਦੇ ਵਿਦਿਆਰਥੀਆਂ ਵਲੋਂ ਪ੍ਰਤਾਪ ਸੀਡ ਫ਼ਾਰਮ ਜੈਤੋਸਰਜਾ ਦਾ ਦੌਰਾ ਕੀਤਾ | ਇਸ ਮੌਕੇ ਪ੍ਰਤਾਪ ਸੀਡ ਫ਼ਾਰਮ ਜੈਤੋਸਰਜਾ ਪਹੁੰਚਣ 'ਤੇ ਸੰਸਥਾਪਕ ਨਰਿੰਜਨ ਸਿੰਘ ਤੇ ਐੱਮ. ਡੀ. ਬਲਕਾਰ ਸਿੰਘ ਵਲੋਂ ਵਿਦਿਆਰਥੀਆਂ ਤੇ ਕਾਲਜ ਸਟਾਫ਼ ਦਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ ਗਿਆ | ਉਪਰੰਤ ਐੱਮ. ਡੀ. ਬਲਕਾਰ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਬੀਜ ਪਲਾਟ ਦਿਖਾਏ ਗਏ ਅਤੇ ਬੀਜ ਕੀਵੇਂ ਤਿਆਰ ਹੁੰਦਾ ਹੈ, ਖੇਤੀਬਾੜੀ ਯੂਨੀਵਰਸਿਟੀ ਕਿਵੇਂ ਪਾਸ ਕਰਦੀ ਹੈ ਤੇ ਕਿਵੇਂ ਮਾਰਕਿਟ 'ਚ ਆਉਂਦਾ ਹੈ, ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਪ੍ਰਤਾਪ ਸੀਡ ਫ਼ਾਰਮ 'ਚ ਬੀਜਾਂ ਦੀ ਤਿਆਰੀ ਲਈ ਲੱਗੀ ਮਸ਼ੀਨਰੀ ਬਾਰੇ ਵੀ ਦੱਸਿਆ ਗਿਆ | ਕਣਕ ਦੀ ਆਮਦ ਸ਼ੁਰੂ ਹੋਣ ਕਾਰਨ ਇਕੱਤਰ ਹੋਏ ਜਿੰਮੀਂਦਾਰਾਂ ਨੇ ਕਿਹਾ ਕਿ ਕਣਕ ਦੀ ਬਿਜਾਈ ਦਾ ਸਿੱਟਾ ਕੱਢਿਆ ਹੈ ਕਿ ਕਣਕ ਦੀ ਇਨ੍ਹਾਂ ਕਿਸਮਾਂ ਦੀ ਇਸ ਵਾਰ ਵੀ ਸਰਦਾਰੀ ਰਹੀ, ਜਿਸ 'ਚ ਪੀ. ਬੀ. ਡਬਲਿਊ. 872, ਪੀ. ਬੀ. ਡਬਲਿਊ. 826, ਡੀ. ਬੀ. ਡਬਲਿਊ. 327, 372, ਇਨਾਂ ਕਿਸਮਾਂ ਦਾ ਜਿਥੇ ਝਾੜ ਸਹੀ ਰਿਹਾ | ਉਥੇ ਨਾੜ ਵੀ ਚੰਗਾ ਰਹਿੰਦਾ ਤੇ ਦਾਣੇ ਦਾ ਸਾਇਜ਼ ਵੀ ਸਹੀ ਰਿਹਾ | ਇਸ ਕਰ ਕੇ ਅਗਲੇ ਸਾਲ ਵੀ ਇਹੋ ਕਿਸਮਾਂ ਦੀ ਬਿਜਾਈ ਕੀਤੀ ਜਾਵੇਗੀ | ਵਿਦਿਆਰਥੀਆਂ ਵਲੋਂ ਪ੍ਰਤਾਪ ਸੀਡ ਫ਼ਾਰਮ ਜੈਤੋਸਰਜਾ ਦੇ ਐੱਮ. ਡੀ. ਬਲਕਾਰ ਸਿੰਘ, ਨਰਿੰਜਨ ਸਿੰਘ ਸਮੇਤ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਖਾਲਸਾ ਕਾਲਜ ਅੰਮਿ੍ਤਸਰ ਤੋਂ ਪ੍ਰੋਫ਼ੈਸਰ ਰਾਜਨਬੀਰ ਸਿੰਘ, ਪ੍ਰੋ. ਸਿਮਰਨਜੀਤ, ਪ੍ਰੋ. ਮਨਦੀਪ ਕੌਰ, ਪ੍ਰੋ. ਦਵਿੰਦਰਪਾਲ ਕੌਰ ਸਮੇਤ ਪੀ. ਜੀ. ਡਿਪਾਰਮੈਂਟ ਐਂਡ ਐਗਰੀਕਲਚਰ ਖਾਲਸਾ ਕਾਲਜ ਅੰਮਿ੍ਤਸਰ ਸਮੈਸਟਰ-2 ਦੇ ਵਿਦਿਆਰਥੀ ਤੇ ਵਿਦਿਆਰਥਣਾਂ ਵੱਡੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ 8ਜੁਲਾਈ ਇਨਟੇਕ ਲਈ ਨਿਊਜ਼ੀਲੈਂਡ ਜਾਣ ਦਾ ਵਧੀਆ ਮੌਕਾ, ਸਾਰੀ ਫ਼ੀਸ ਵੀਜ਼ਾ ਲੱਗਣ ਤੋਂ ਬਾਅਦ <br/> ਸਿੰਗਲ ਤੇ ਸਪਾ... ਅਗਲੀ ਖ਼ਬਰ ਲਾਹੌਰ ਹਾਈ ਕੋਰਟ 'ਚ ਦਿੱਤੀ ਗਈ ਜਲਿ੍ਹਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।