02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਟੈਕਸਟਾਇਲ ਕਾਮਿਆਂ ਦੀਆਂ ਜਥੇਬੰਦੀਆਂ ਸੀਟੂ, ਏਟਕ, ਸੀ. ਟੀ. ਯੂ. (ਪੰਜਾਬ) ਦੀ ਮੀਟਿੰਗ <br/>

ਅਜੀਤ ਡੈਸਕ 14-04-2026
ਅੰਮਿ੍ਤਸਰ, 13 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਟੈਕਸਟਾਇਲ ਕਾਮਿਆਂ ਦੀਆਂ ਜਥੇਬੰਦੀਆਂ ਸੀਟੂ, ਏਟਕ, ਸੀ. ਟੀ. ਯੂ. (ਪੰਜਾਬ) ਵਲੋਂ ਕਿ੍ਪਾ ਰਾਮ ਦੀ ਪ੍ਰਧਾਨਗੀ ਹੇਠ ਇਕ ਸਾਂਝੀ ਮੀਟਿੰਗ ਕੀਤੀ ਗਈ | ਇਸ ਦੌਰਾਨ ਸੰਬੋਧਨ ਕਰਦਿਆਂ ਸੀ. ਟੀ. ਯੂ. (ਪੰਜਾਬ) ਦੇ ਆਗੂ ਜਗਤਾਰ ਸਿੰਘ ਕਰਮਪੁਰਾ, ਸੀਟੂ ਦੇ ਆਗੂ ਚਰਨਜੀਤ ਸਿੰਘ ਤੇ ਏਟਕ ਦੇ ਆਗੂ ਜਸਬੀਰ ਸਿੰਘ ਨੇ ਕਿਹਾ ਕਿ ਕਿਰਤੀਆਂ ਦੀਆਂ ਉਪਰੋਕਤ ਜਥੇਬੰਦੀਆਂ ਤੇ ਮਾਲਕਾਂ ਦੀ ਐਸੋਸੀਏਸ਼ਨ ਟੈਕਸਟਾਇਲ ਮੈਨੂੰਫੈਕਚਰਾਰ ਵੈਲਫੇਅਰ ਐਸੋਸੀਏਸ਼ਨ, ਬਗੀਚੀ ਮਾਇਆ ਰਾਮ, ਬਾਹਰਵਾਰ ਲਾਹੌਰੀ ਗੇਟ, ਅੰਮਿ੍ਤਸਰ ਵਲੋਂ ਰੇਟਾਂ ਸੰਬੰਧੀ ਕੀਤਾ ਐਗਰੀਮੈਂਟ 31-01-2026 ਨੂੰ ਖ਼ਤਮ ਹੋ ਚੁੱਕਾ ਹੈ ਅਤੇ ਜਥੇਬੰਦੀਆਂ ਵਲੋਂ ਇਸ ਮਹਿੰਗਾਈ ਦੇ ਯੁੱਗ ਵਿਚ ਰੇਟਾਂ 'ਚ 25% ਵਾਧੇ ਦਾ ਮੰਗ ਪੱਤਰ ਮਾਲਕਾਂ ਦੀ ਐਸੋਸੀਏਸ਼ਨ ਨੂੰ 28-02-2026 ਨੂੰ ਦਿੱਤਾ ਗਿਆ ਸੀ ਪਰ ਮਾਲਕਾਂ ਦੀ ਐਸੋਸੀਏਸ਼ਨ ਵਲੋਂ ਸਮਝੌਤਾ ਨਾ ਕਰਨ ਕਰਕੇ ਸਾਰੇ ਸ਼ਹਿਰ 'ਚ ਕਿਰਤੀਆਂ ਦੀਆਂ ਉਪਰੋਕਤ ਜਥੇਬੰਦੀਆਂ ਦੀ ਅਗਵਾਈ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਕਿਰਤੀ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਨੂੰ ਤਿਆਰ ਹਨ | ਉਨ੍ਹਾਂ ਕਿਹਾ ਕਿ 15 ਅਪ੍ਰੈਲ ਨੂੰ ਜਥੇਬੰਦੀਆਂ ਅਤੇ ਮਾਲਕਾਂ ਦੀ ਐਸੋਸੀਏਸ਼ਨ ਦਰਮਿਆਨ ਅਗਰ ਮੀਟਿੰਗ 'ਚ ਵੱਧ ਰਹੀ ਮਹਿੰਗਾਈ ਨੂੰ ਸਾਹਮਣੇ ਰੱਖ ਕੇ ਰੇਟ ਵਧਾਉਣ ਲਈ ਐਸੋਸੀਏਸ਼ਨ ਰਾਜੀ ਨਾ ਹੋਈ ਤਾਂ ਮਜਬੂਰੀ ਵਸ ਕਿਰਤੀ ਰੇਟ ਵਧਾਉਣ ਲਈ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਦੀ ਸਾਰੀ ਦੀ ਸਾਰੀ ਦੀ ਸਾਰੀ ਜਿੰਮੇਵਾਰੀ ਮਾਲਕਾਂ ਦੀ ਐਸੋਸੀਏਸ਼ਨ ਦੀ ਹੋਵੇਗੀ |

ਪਿਛਲੀ ਖ਼ਬਰ ਲਾਹੌਰ ਹਾਈ ਕੋਰਟ 'ਚ ਦਿੱਤੀ ਗਈ ਜਲਿ੍ਹਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ <br/> ਅਗਲੀ ਖ਼ਬਰ ਐੱਮ.ਪੀ. ਮਾਲਵਿੰਦਰ ਸਿੰਘ ਕੰਗ, ਪਰਿਵਾਰ ਸਮੇਤ ਇਤਿਹਾਸਕ ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।