17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਾਂਝਾ ਅਧਿਆਪਕ ਮੋਰਚਾ ਨੇ ਗੁਰਜੀਤ ਸਿੰਘ ਔਜਲਾ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 12-04-2026
ਅੰਮਿ੍ਤਸਰ 11 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸਾਂਝਾ ਅਧਿਆਪਕ ਮੋਰਚਾ ਦੇ ਅੰਮਿ੍ਤਸਰ ਅਤੇ ਗੁਰਦਾਸਪੁਰ ਦੇ ਆਗੂਆਂ ਗੁਰਿੰਦਰ ਸਿੰਘ ਸਿੱਧੂ, ਬਲਜਿੰਦਰ ਸਿੰਘ ਵਡਾਲੀ, ਹਰਵਿੰਦਰ ਸਿੰਘ ਸੁਲਤਾਨਵਿੰਡ, ਪ੍ਰਸ਼ਾਂਤ ਕੁਮਾਰ ਰਈਆ, ਅਰਜਿੰਦਰ ਸਿੰਘ ਕਲੇਰ, ਨਵਦੀਪ ਸਿੰਘ, ਅਮਰੀਕ ਸਿੰਘ, ਪਤਵੰਤ ਸਿੰਘ ਐਸ. ਐੱਲ. ਏ. ਦੁਆਰਾ ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ | ਆਗੂਆਂ ਨੇ ਮੰਗ ਕੀਤੀ ਕਿ ਸੀ. ਪੀ. ਆਈ. ਐੱਮ. ਪਾਰਟੀ ਰਾਹੀਂ ਕੇਰਲਾ ਤੋਂ ਰਾਜ ਸਭਾ ਮੈਂਬਰ ਜੌਹਨ ਬਿਰਟਾਸ ਦੁਆਰਾ ਲਿਆਂਦੇ ਗਏ ਇਕ ਪ੍ਰਾਈਵੇਟ ਬਿੱਲ ਜਿਸ 'ਚ ਸੁਪਰੀਮ ਕੋਰਟ ਦੁਆਰਾ 2011 ਤੋਂ ਪਹਿਲਾਂ ਭਰਤੀ ਹੋਏ ਸਮੁੱਚੇ ਭਾਰਤ ਦੇ ਅਧਿਆਪਕਾਂ ਨੂੰ ਟੈੱਟ ਪਾਸ ਕਰਨਾ ਲਾਜ਼ਮੀ ਕੀਤਾ ਗਿਆ ਹੈ, ਸੰਸਦ 'ਚ ਬਿੱਲ ਪਾਸ ਕਰਕੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਛੋਟ ਲਈ ਉਸ ਬਿੱਲ ਦੀ ਹਮਾਇਤ ਕੀਤੀ ਜਾਵੇ ਅਤੇ ਲੋਕ ਸਭਾ 'ਚ ਵੀ ਸੁਪਰੀਮ ਕੋਰਟ ਦੇ ਅਧਿਆਪਕਾਂ ਵਿਰੋਧੀ ਫ਼ੈਸਲੇ ਦੇ ਵਿਰੁੱਧ ਆਵਾਜ਼ ਉਠਾਈ ਜਾਵੇ | ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਅਧਿਆਪਕਾਂ ਦੀ ਇਸ ਜਾਇਜ਼ ਮੰਗ ਨੂੰ ਜ਼ੋਰਦਾਰ ਢੰਗ ਨਾਲ ਲੋਕ ਸਭਾ 'ਚ ਉਠਾਉਣਗੇ | ਇਸ ਮੌਕੇ ਬਲਕਾਰ ਸਿੰਘ ਵਲਟੋਹਾ, ਮੰਗਲ ਸਿੰਘ ਟਾਂਡਾ, ਰਕੇਸ਼ ਧਵਨ, ਕੁਲਦੀਪ ਸ਼ਰਮਾ, ਹਰਦੀਪ ਸਿੰਘ, ਜਸਬੀਰ ਸਿੰਘ, ਦਲਬੀਰ ਸਿੰਘ, ਸੰਜੀਵ ਰਣੀਕੇ, ਨਰਿੰਦਰ ਨੂਰ, ਤਜਿੰਦਰ ਸਿੰਘ ਸ਼ਾਹ, ਯਾਦਵਿੰਦਰ ਸਿੰਘ, ਹੀਰਾ ਸਿੰਘ ਭੱਟੀ, ਯਾਦਵਿੰਦਰ ਸਿੰਘ ਸੰਧੂ, ਰਵੀਇੰਦਰ ਪਾਲ ਸਿੰਘ, ਪਰਮਜੀਤ ਸਿੰਘ ਖਾਰਾ, ਕਸ਼ਮੀਰ ਸਿੰਘ ਖੁੰਡਾ ਆਦਿ ਸਾਥੀ ਮੌਜੂਦ ਸਨ |

ਪਿਛਲੀ ਖ਼ਬਰ ਕਿ੍ਕਟ ਟੂਰਨਾਮੈਂਟ 'ਚ ਬਾਬਾ ਕਿ੍ਕਟ ਕਲੱਬ ਬਣਿਆ ਜੇਤੂ <br/> ਅਗਲੀ ਖ਼ਬਰ ਬੰਗਲਾਦੇਸ਼ ਹਾਈ ਕਮਿਸ਼ਨ ਦੇ ਅਧਿਕਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।