ਅੰਮਿ੍ਤਸਰ, 30 ਮਾਰਚ (ਰੇਸ਼ਮ ਸਿੰਘ)-ਇੱਥੇ ਥਾਣਾ ਰਾਮ ਬਾਗ ਅਧੀਨ ਪੈਂਦੇ ਇਲਾਕੇ ਤੇ ਪੁਲ ਦੇ ਹੇਠਾਂ ਨਸ਼ੇ 'ਚ ਧੁੱਤ ਮੁੰਡੇ ਕੁੁੜੀਆਂ ਦੀ ਵੀਡੀਓ ਸ਼ੋਸਲ ਮੀਡੀਆ 'ਤੇ ਚਰਚਾ 'ਚ ਆਈ ਹੈ ਜਿਸ ਉਪਰੰਤ ਪੁਲਿਸ ਵਲੋ ਇਸ ਵੀਡੀਓ 'ਤੇ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ 2 ਕੁੜੀਆਂ ਤੇ ਇਕ ਲੜਕੇ ਨੂੰ ਨਸ਼ਾ ਛੁਡਾਊ ਕੇਂਦਰ ਵਿਖੇ ਭਰਤੀ ਕਰਵਾਇਆ ਗਿਆ ਹੈ ਜਦੋਂ ਕਿ 2 ਹੋਰਾਂ ਖਿਲਾਫ ਕਾਰਵਾਈ ਕੀਤੀ ਹੈ | ਏ.ਸੀ.ਪੀ. ਪੂਰਬੀ ਸ੍ਰੀ ਅਨੁਭਵ ਜੈਨ ਨੇ ਅੱਜ ਸ਼ੋਸਲ ਮੀਡੀਆ 'ਤੇ ਵਾਇਰਲ ਵੀਡੀਓ ਦਾ ਪਤਾ ਚਲਿਆ ਹੈ ਇਹ ਘਟਨਾ ਇਥੇ ਬੁਰਜ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਪੁਲ ਦੀ ਹੈ ਜਿਥੇ ਕੁਝ ਮੁੰਡੇ ਕੁੜੀਆਂ ਨੂੰ ਬਾਹਰ ਕੱਢਦੇ ਨਸ਼ਰ ਆ ਰਹੇ ਹਨ ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ ਹੈ | ਇਸ ਮਾਮਲੇ 'ਚ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੜਕਾ ਸਿਕੰਦਰ ਤੇ 2 ਕੁੜੀਆਂ ਨਵਨੀਤ ਕੌਰ ਤੇ ਗੁਰਪ੍ਰੀਤ ਕੌਰ ਜੋ ਨਸ਼ਾ ਕਰਨ ਦੇ ਆਦੀ ਹਨ ਜਿਨ੍ਹਾਂ ਨੂੰ ਨਸ਼ਾ ਛੁਡਾਓ ਕੇਂਦਰ ਵਿਖੇ ਭਰਤੀ ਕਰਵਾਇਆ ਗਿਆ ਹੈ | ਜਦੋਂ ਕਿ 2 ਹੋਰ ਲੜਕੇ ਅਰੁਣ ਕੁਮਾਰ ਤੇ ਜਗਦੀਸ਼ ਸਿੰਘ ਖਿਲਾਫ ਜੁਰਮ ਰੋਕੂ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਨਸ਼ਿਆਂ ਖਿਲਾਫ ਕਾਰਵਾਈ ਲਈ ਪੂਰੀ ਤਰ੍ਹਾਂ ਸੁਹਿਰਦ ਹੈ | ਇਸ ਮੌਕੇ ਇੰਸ: ਅਮਨਦੀਪ ਕੌਰ ਥਾਣਾ ਮੁਖੀ ਰਾਮ ਬਾਗ ਵੀ ਹਾਜ਼ਰ ਸਨ |