ਅੰਮਿ੍ਤਸਰ, 31 ਮਾਰਚ (ਰੇਸ਼ਮ ਸਿੰਘ)-ਗੁਰਦੁਆਰਾ ਬਾਬਾ ਸ੍ਰੀ ਚੰਦ ਵਿਖੇ 13 ਲੋੜਵੰਦ ਧੀਆਂ ਦੇ ਹੋਰ ਵਿਆ ਕਰਵਾਏ ਗਏ ਹਨ ਤੇ ਹਰੇਕ ਧੀ ਨੂੰ ਇਕ ਲੱਖ ਰੁਪਏ ਸ਼ਗਨ ਝੋਲੀ ਪਾਇਆ ਗਿਆ ਹੈ | ਇਹ ਪ੍ਰਗਟਾਵਾ ਸਮਾਜ ਸੇਵਕ ਬਾਬਾ ਅਮਰਬੀਰ ਸਿੰਘ ਸੰਧੂ ਨੇ ਕਰਦਿਆਂ ਦੱਸਿਆ ਕਿ ਉਹ ਹਰ ਸਾਲ ਹੀ ਲੋੜਵੰਦ ਧੀਆਂ ਦੇ ਪਿਤਾ ਬਣਕੇ ਵਿਆਹ ਕਰਦੇ ਹਨ ਤੇ ਹੁਣ ਤੱਕ 6242 ਧੀਆਂ ਦੇ ਵਿਆਹ ਕਰਵਾ ਚੁੱਕੇ ਹਨ | ਇਸ ਵਿਆਹ ਸਮਾਗਮ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਸਮਾਗਮਾਂ ਦੌਰਾਨ ਕਿਸੇ ਵੀ ਜਾਤ-ਪਾਤ ਦਾ ਭੇਦ ਭਾਵ ਨਹੀਂ ਰੱਖਿਆ ਜਾਂਦਾ ਸਗੋਂ ਇਨਸਾਨੀਅਤ ਨੂੰ ਪਹਿਲ ਦਿੱਤੀ ਜਾਂਦੀ ਹੈ | ਇਸੇ ਤਰ੍ਹਾਂ ਉਹ ਗੁਰੂ ਕੀ ਗੋਲਕ ਵਿਚੋਂ ਗੁਰੂ ਨਾਨਕ ਹਸਪਤਾਲ ਵਿਖੇ ਰੋਜ਼ਾਨਾ 750 ਮਰੀਜ਼ਾਂ ਲਈ ਲੰਗਰ ਤਿਆਰ ਕਰਕੇ ਭੇਜਣ ਦੀ ਸੇਵਾ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਮੁਚਾ ਪਰਿਵਾਰ ਹੀ ਸੇਵਾ ਕਾਰਜਾਂ 'ਚ ਲੱਗਿਆ ਹੋਇਆ ਹੈ | ਇਸ ਮੌਕੇ ਕਰਮਜੀਤ ਸਿੰਘ ਰਿੰਟੂ ਚੇਅਰਮੈਨ ਇੰਪਰੂਵਮੈਂਟ ਟਰੱਸਟ, ਬਾਬਾ ਸੁੱਖਾ ਸਿੰਘ ਕਿਲ੍ਹਾ ਅਨੰਦਗੜ੍ਹ ਵਾਲੇ, ਬਾਬਾ ਗੁਰਜੀਤ ਸਿੰਘ ਕੁਲੀ ਵਾਲੇ, ਭਾਈ ਲੋਕਦੀਪ ਸਿੰਘ ਘੁੰਮਣਾ ਵਾਲੇ, ਭਾਈ ਸੁਰਿੰਦਰਪਾਲ ਸਿੰਘ ਦਰਬਾਰ ਸਾਹਿਬ ਵਾਲੇ, ਪਿ੍ਅੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ, ਬਾਬਾ ਸਤਨਾਮ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਰਾਮ ਮੁਨੀ ਸ਼ੇਰੋ ਵਾਲੇ, ਬਾਬਾ ਹਰੀ ਕੁੰਭ ਦਾਸ ਨਾਨਕ ਚੱਕ ਵਾਲੇ, ਭੁਪਿੰਦਰ ਗਿਰੀ ਡੇਅਰੀਵਾਲ ਵਾਲੇ, ਪਰਮਜੀਤ ਸਿੰਘ ਚਾਹਲ, ਜਸਬੀਰ ਸਿੰਘ ਗਿਲ, ਅਮਨ ਦੁਬਈ ਵਾਲੇ, ਰਸ਼ਪਾਲ ਸਿੰਘ ਲਾਲੀ ਘੰਨੰੂਪੁਰ, ਇ: ਜਸਵਿੰਦਰ ਸਿੰਘ, ਇੰ: ਮਨਿੰਦਰ ਸਿੰਘ, ਹਰਮਿੰਦਰ ਕੌਰ, ਜਥੇ: ਹਰਪ੍ਰੀਤ ਸਿੰਘ, ਜਥੇ: ਸੁਖਵੰਤ ਸਿੰਘ, ਗੁਰਮੀਤ ਸਿੰਘ ਡੇਅਰੀ ਵਾਲੇ, ਅੰਗਰੇਜ ਸਿੰਘ ਦੁਬਈ ਵਾਲੇ ਆਦਿ ਹਾਜ਼ਰ ਸਨ |