27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਨਰਸਿੰਗ ਐਸੋਸੀਏਸ਼ਨ ਦੇ ਧਰਨੇ ਨੂੰ ਕਿਸਾਨ ਜਥੇਬੰਦੀਆਂ ਵੀ ਦਿੱਤਾ ਸਮਰਥਨ <br/>

ਅਜੀਤ ਡੈਸਕ 01-04-2026
ਅੰਮਿ੍ਤਸਰ, 30 ਮਾਰਚ (ਰੇਸ਼ਮ ਸਿੰਘ)-ਤਨਖਾਹ ਦੇ ਗ੍ਰੇਡ ਪੇਅ ਵਧਾਉਣ ਦੀ ਮੰਗ ਨੂੰ ਲੈ ਕੇ ਬੀਤੇ ਦਿਨਾਂ ਤੋਂ ਚਲ ਰਹੇ ਧਰਨੇ ਨੂੰ ਅੱਜ ਕਿਸਾਨ ਜਥੇਬੰਦੀਆਂ ਵੀ ਸਮਰਥਨ ਦੇ ਦਿੱਤਾ ਹੈ ਜਿਸ ਉਪਰੰਤ ਇਸ ਧਰਨੇ ਨੂੰ ਹੋਰ ਬਲ ਮਿਲਿਆ ਜਦੋਂ ਕਿ ਇਸ ਨੂੰ ਕਿਸਾਨ ਜਥੇਬੰਦੀਆਂ ਵਲੋਂ ਵੀ ਪੂਰਾ ਸਮਰਥਨ ਦੇ ਦਿੱਤਾ ਗਿਆ ਹੈ | ਇਹ ਪ੍ਰਗਟਾਵਾ ਅੱਜ ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਸਰਕਾਰ ਵਲੋਂ ਐਸਮਾ ਐਕਟ ਦੇ ਅਧੀਨ ਸਟਾਫ ਨਰਸਿਜ ਨੂੰ ਡਿਊਟੀ ਜੁਆਇਨ ਕਰਨ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ, ਪਰ ਫਿਰ ਵੀ ਪੂਰਾ ਨਰਸਿੰਗ ਕੈਡਰ ਆਪਣੀਆਂ ਜਾਇਜ਼ ਮੰਗਾਂ ਲਈ ਧਰਨੇ ਉੱਤੇ ਡਟਿਆ ਹੋਇਆ ਹੈ | ਅੱਜ ਉਨ੍ਹਾਂ ਵਲੋਂ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਸੂਬਾ ਪ੍ਰਧਾਨ ਸਰਵਣ ਸਿੰਘ ਪੰਧੇਰ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਨੇ ਸਰਕਾਰ ਵਲੋਂ ਨਰਸਿੰਗ ਕੇਡਰ ਦੇ ਜਾਇਜ਼ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ 'ਤੇ ਐਸਮਾ ਐਕਟ ਲਗਾਉਣ ਅਤੇ ਐਕਸ਼ਨ ਲੈਣ ਵਰਗੀਆਂ ਚਿੱਠੀਆਂ ਕੱਢਣ ਦੇ ਸਰਕਾਰ ਦੇ ਕਦਮਾਂ ਦੀ ਨਿਖੇਧੀ ਕੀਤੀ ਅਤੇ ਨਰਸਿੰਗ ਕੇਡਰ ਦੀ ਮੰਗ ਨੂੰ ਬਿਲਕੁਲ ਜਾਇਜ਼ ਠਹਿਰਾਈ ਗਈ ਹੈ |

ਪਿਛਲੀ ਖ਼ਬਰ ਐਡਵੋਕੇਟ ਧਾਮੀ ਤੇ ਹੋਰਨਾਂ ਵਲੋਂ ਮੀਤ ਸਕੱਤਰਾਂ ਤੇ ਹੋਰ ਮੁਲਾਜ਼ਮਾਂ ਦਾ ਸੇਵਾ ਮੁਕਤੀ 'ਤੇ ਸਨਮਾਨ <br/> ਅਗਲੀ ਖ਼ਬਰ 13 ਧੀਆਂ ਦੇ ਵਿਆਹ ਕਰਵਾਏ ਤੇ ਹਰੇਕ ਨੂੰ ਦਿੱਤਾ ਇਕ ਲੱਖ ਦਾ ਸ਼ਗਨ : ਬਾਬਾ ਅਮਰਬੀਰ ਸਿੰਘ ਸੰਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।