24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਵ. ਜਥੇਦਾਰ ਗੁਰਦਿਆਲ ਸਿੰਘ ਬੋਪਾਰਾਏ ਚਾਟੀਵਿੰਡ ਨੂੰ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 30-03-2026
ਚੱਬਾ, 29 ਮਾਰਚ (ਜੱਸਾ ਅਨਜਾਣ)-ਹਲਕਾ ਅਟਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਦਿਲਬਾਗ ਸਿੰਘ ਆੜਤੀਆ ਤੇ ਰੇਸ਼ਮ ਸਿੰਘ ਬੋਪਾਰਾਏ ਦੇ ਸਤਿਕਾਰਯੋਗ ਪਿਤਾ ਜਥੇ. ਗੁਰਦਿਆਲ ਸਿੰਘ ਬੋਪਾਰਾਏ ਬੀਤੇ ਦਿਨੀ ਪ੍ਰਮਾਤਮਾ ਵਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਰੇਖੜਾ ਸਾਹਿਬ ਚਾਟੀਵਿੰਡ ਬੋਪਾਰਾਏ ਵਿਖੇ ਹੋਇਆ | ਇਸ ਸ਼ਰਧਾਂਜਲੀ ਸਮਾਗਮ 'ਚ ਭਾਈ ਜੋਰਾਵਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਦੇ ਜਥੇ ਨੇ ਇਲਾਹੀ ਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਤੇ ਅੰਤਿਮ ਅਰਦਾਸ ਗ੍ਰੰਥੀ ਬਾਬਾ ਸਤਨਾਮ ਸਿੰਘ ਅਕਾਲੀ ਵਲੋਂ ਕੀਤੀ ਗਈ | ਸਵ. ਜਥੇ. ਗੁਰਦਿਆਲ ਸਿੰਘ ਬੋਪਾਰਾਏ ਨੂੰ ਜਥੇ. ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਚੇਅਰਮੈਨ ਕੰਵਲਜੀਤ ਸਿੰਘ ਗਿੱਲ ਗੁਰੂਵਾਲੀ, ਸਰਪੰਚ ਬਖਸ਼ੀਸ਼ ਸਿੰਘ ਚਾਟੀਵਿੰਡ, ਕਿਸਾਨ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ, ਨਰਿੰਦਰ ਬਹਿਲ, ਪ੍ਰਧਾਨ ਬਲਜਿੰਦਰ ਸਿੰਘ, ਪਲਵਿੰਦਰ ਸਿੰਘ ਬੱਲ ਆਦਿ ਨੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਜਥੇ. ਗੁਰਦਿਆਲ ਸਿੰਘ ਇਕ ਚੜਦੀ ਕਲਾ ਵਾਲੇ ਇਨਸਾਨ ਸਨ | ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਹੱਕ ਸੱਚ ਦੀ ਕਿਰਤ ਕਰਦਿਆਂ ਬਤੀਤ ਕੀਤੀ ਤੇ ਬੱਚਿਆਂ ਨੂੰ ਵੀ ਨੇਕ ਕਮਾਈ ਦੇ ਰਸਤੇ ਵੱਲ ਤੋਰਿਆ | ਇਸ ਮੌਕੇ ਚੇਅਰਮੈਨ ਜਗੀਰ ਸਿੰਘ ਚਾਟੀਵਿੰਡ ਬੋਪਾਰਾਏ ਵਲੋਂ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਸੰਦੀਪ ਸਿੰਘ ਮਿੱਠਾ ਚਾਟੀਵਿੰਡ ਬੋਪਾਰਾਏ, ਸਰਪੰਚ ਸੁਖਰਾਜ ਸਿੰਘ ਚਾਟੀਵਿੰਡ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਜੀਤ ਸਿੰਘ ਨੰਬਰਦਾਰ, ਅਮਨਦੀਪ ਸਿੰਘ ਮੱਲ੍ਹੀ, ਚੇਅਰਮੈਨ ਨਿਰਵੈਲ ਸਿੰਘ ਇੱਬਣ ਖੁਰਦ, ਬਲਦੇਵ ਸਿੰਘ ਆੜਤੀਆ, ਸੰਤੋਖ ਸਿੰਘ, ਦਿਲਰਾਜ ਸਿੰਘ ਸੁਲਤਾਨਵਿੰਡ, ਸੁਖਵਿੰਦਰ ਸਿੰਘ ਜੇਠੂਵਾਲ, ਸਵਿੰਦਰ ਸਿੰਘ ਛਿੱਡਣ, ਸਰਪੰਚ ਪਲਵਿੰਦਰ ਸਿੰਘ ਪੰਡੋਰੀ ਸਿਧਵਾਂ, ਜੋਰਾ ਸਿੰਘ ਲੁਧਿਆਣਾ, ਸੁੱਚਾ ਸਿੰਘ ਸਾਬਕਾ ਸਰਪੰਚ, ਪ੍ਰਧਾਨ ਦਵਿੰਦਰ ਸਿੰਘ, ਅੰਗਰੇਜ ਸਿੰਘ, ਮਨਸਾ ਸਿੰਘ, ਕੰਵਲਜੀਤ ਸਿੰਘ ਫੌਜੀ, ਸਵਿੰਦਰ ਸਿੰਘ ਫੌਜੀ, ਮਲਕੀਤ ਸਿੰਘ ਵਨਚੜੀ, ਬਲਵੰਤ ਸਿੰਘ ਨੰਬਰਦਾਰ, ਗੁਰਇਕਬਾਲ ਸਿੰਘ, ਕਾਰਜ ਸਿੰਘ, ਕਿਰਪਾਲ ਸਿੰਘ, ਪ੍ਰਧਾਨ ਪ੍ਰਮਜੀਤ ਸਿੰਘ, ਅਮਨਦੀਪ ਸਿੰਘ ਲਾਲੀ, ਪਵਨਦੀਪ ਸਿੰਘ, ਅਮਨਦੀਪ ਸਿੰਘ ਛੀਨਾ, ਤਲਵਿੰਦਰ ਸਿੰਘ ਚੀਚਾ, ਲੱਕੀ ਸਿੰਘ, ਕੁਲਬੀਰ ਸਿੰਘ ਰੰਧਾਵਾ, ਨਿਸਾਨ ਸਿੰਘ ਤੇ ਵੱਡੀ ਗਿਣਤੀ ਵਿਚ ਸੰਗਤਾਂ ਸੰਗਤਾਂ ਸ਼ਾਮਿਲ ਸਨ |

ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਨਵਾਂ ਪਿੰਡ ਵਿਖੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਅੰਮਿ੍ਤਸਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।