ਅੰਮਿ੍ਤਸਰ, 29 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਪੈਨਸ਼ਨਰਜ਼ ਐਸੋਸ਼ੀਏਸਨ ਦੀ ਮੀਟਿੰਗ ਕੰਪਨੀ ਬਾਗ ਵਖੇ ਹੋਈ | ਮੀਟਿੰਗ 'ਚ ਆਗੂਆਂ ਨੇ ਪਿਛਲੀ ਮੀਟਿਗ 'ਚ ਲਏ ਗਏ ਫ਼ੈਸਲੇ ਅਨੁਸਾਰ ਬਜਟ 2026-27 'ਚ ਪੈਨਸ਼ਨਰਾਂ ਦੇ ਦੇਣ ਯੋਗ ਬਕਾਇਆ ਦੀ ਬਜਟ ਵਿਵਸਥਾ ਕਰਨ ਲਈ ਡੀ. ਐੱਮ. ਓ. ਅੰਮਿ੍ਤਸਰ/ਤਰਨ ਤਾਰਨ ਨੂੰ ਲਿਖਤੀ ਪੱਤਰ ਦਿੱਤੇ ਗਏ | ਮੀਟਿੰਗ 'ਚ ਅੰਮਿ੍ਤਸਰ ਅਤੇ ਪੱਟੀ ਦੇ ਪੈਨਸ਼ਨਰਾਂ ਵਲੋਂ ਮੁੱਦਾ ਉਠਾਇਆ ਗਿਆ ਕਿ ਉਨ੍ਹਾਂ ਦੀ ਪੈਨਸ਼ਨ ਵਿਚੋਂ 200/- ਰੁਪਏ ਬਤੌਰ ਡਿਵੈਲਪਮੈਂਟ ਫੰਡ ਕੱਟੇ ਜਾ ਰਹੇ ਹਨ, ਜੋ ਸਿਰਫ਼ 60 ਸਾਲ ਦੀ ਉਮਰ ਤੱਕ ਹੀ ਕੱਟਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ | ਸੁਖਵੰਤ ਸਿੰਘ ਪ੍ਰਧਾਨ ਵਲੋਂ ਬਕਾਇਆ ਮਿਲਣ ਯੋਗ ਡੀ. ਏ. ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸੁਝਾਅ ਦਿੱਤਾ ਗਿਆ ਕਿ ਇਸ ਸੰਬੰਧੀ ਹੋਰ ਸੰਘਰਸ ਕਰ ਰਹੀਆਂ ਜਥੇਬੰਦੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ | ਰਾਜੇਸ਼ਵਰ ਹਾਂਡਾ ਪ੍ਰਧਾਨ ਅੰਮਿ੍ਤਸਰ ਨੇ ਪੈਨਸ਼ਨਰਾਂ ਦੇ ਮਸਲਿਆਂ ਸੰਬੰਧੀ ਡੀ. ਐੱਮ. ਓ. ਦੀ ਮਾਸਿਕ ਮੀਟਿੰਗ 'ਚ ਪੈਨਸ਼ਨਰਾਂ ਦੇ ਮਸਲਿਆਂ ਸੰਬੰਧੀ ਇਕ ਏਜੰਡਾ ਪੇਸ਼ ਕਰਨ ਦਾ ਸੁਝਾਅ ਦਿੱਤਾ, ਜਿਸਦਾ ਸਾਰਿਆਂ ਨੇ ਸਮਰਥਨ ਕੀਤਾ | ਸੁਖਦੇਵ ਸਿੰਘ ਠਰੂ ਨੇ ਖਡੂਰ ਸਾਹਿਬ ਦੇ ਇਕ ਲੇਖਾਕਾਰ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਉਣ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਗੱਲ ਆਖੀ | ਉਨ੍ਹਾਂ ਕਿਹਾ ਕਿ ਜੇਕਰ ਲੋੜ ਪਵੇ ਤਾਂ ਆਪਣੇ ਪੱਧਰ 'ਤੇ ਵੀ ਕਾਰਵਾਈ ਕੀਤੀ ਜਾਵੇਗੀ | ਐਸੋਸੀਏਸ਼ਨ ਵਲੋਂ ਗਗਨਦੀਪ ਸਿੰਘ ਰੰਧਾਵਾ ਡੀ. ਐੱਮ. ਵੇਅਰਹਾਊਸ ਕਾਰਪੋਰੇਸਨ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕੇਸ 'ਚ ਸਰਕਾਰ ਪਾਸੋਂ ਇਨਸਾਫ਼ ਦੀ ਮੰਗ ਕੀਤੀ ਗਈ |