ਅੰਮਿ੍ਤਸਰ, 29 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਸੀ. ਸੈਕੰ. ਸਕੂਲ ਅੰਮਿ੍ਤਸਰ ਵਿਖੇ ਪ੍ਰਗਟ ਸਿੰਘ ਧੁੰਨਾ ਦੀ ਅਗਵਾਈ ਅਤੇ ਪ੍ਰਬੰਧਕ ਕਮੇਟੀ ਦੀ ਹਾਜ਼ਰੀ 'ਚ 2025-2026 ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ | ਗੁਰਬਾਣੀ ਕੀਰਤਨ ਉਪਰੰਤ ਆਪਣੀ ਆਪਣੀ ਸ਼੍ਰੇਣੀ 'ਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਸ਼ੀਲਡਾਂ ਦਿੱਤੀਆ ਗਈਆਂ | ਸਕੂਲ ਦੇ ਵਿਦਿਆਰਥੀਆਂ ਨੇ ਸਿਲਵਰ ਜ਼ੋਨ ਅੰਤਰਰਾਸ਼ਟਰੀ ਉਲੰਪੀਆਡ, ਇੰਡੀਆ ਉਲੰਪੀਆਡ, ਰੰਗੳਤਸਵ ਉਲੰਪੀਆਡ ਵਿਚੋਂ ਗੋਲਡ,ਸਿਲਵਰ ਅਤੇ ਬਰੋਂਜ ਮੈਡਲ ਪ੍ਰਾਪਤ ਕੀਤੇ, ਜਿਨ੍ਹਾਂ ਦੀ ਗਿਣਤੀ 50 ਤੋਂ ਉੱਪਰ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਅਵਤਾਰ ਸਿੰਘ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ, ਮਿਸ ਕਨਿਕਾ ਧਰਵਾਲ ਅਤੇ ਮਿਸ ਸੰਦੀਪ ਕੌਰ ਨੂੰ ਸਰਵੋਤਮ ਅਧਿਆਪਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਮੈਡਮ ਸਵਿੰਦਰ ਕੌਰ, ਮੈਡਮ ਰਣਜੀਤ ਕੌਰ, ਮੈਡਮ ਦਲਜੀਤ ਕੌਰ, ਮੈਡਮ ਬਲਰਾਜ ਕੌਰ ਅਤੇ ਸੁਖਵਿੰਦਰ ਕੌਰ ਨੂੰ ਵੀ ਸਨਮਾਨ ਚਿੰਨ੍ਹ ਦਿੱਤੇ ਗਏ | ਅਖ਼ੀਰ 'ਚ ਪਿ੍ੰ. ਡਾ. ਅਵਤਾਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ |