ਅੰਮਿ੍ਤਸਰ, 29 ਮਾਰਚ (ਰੇਸ਼ਮ ਸਿੰਘ)-ਸਥਾਨਕ ਕੰਵਰ ਐਵੀਨਿਊ ਦੇ ਵਸਨੀਕ ਡਾ ਦਲਜੀਤ ਸਿੰਘ ਨੇ ਦੋਸ਼ ਲਾਇਆ ਕਿ ਸੁਲਤਾਨਵਿੰਡ ਪੁਲਿਸ ਵਲੋਂ ਬੀਤੇ ਦਿਨ ਦਰਜ ਕੀਤੇ ਇਕ ਮਾਮਲੇ 'ਚ ਅਸਲ ਤੱਥਾਂ ਨੂੰ ੂ ਛੁਪਾਇਆ ਗਿਆ ਹੈ, ਜਿਸ ਦੀ ਉਨ੍ਹਾਂ ਮੁਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ | ਅੱਜ ਇਥੇ ਕਰਵਾਏ ਪੱਤਰਕਾਰ ਸੰਮੇਲਨ 'ਚ ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 38 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਐਡਵੋਕੇਟ ਮੰਗਤ ਰਾਮ ਸਿਲੀ ਅਤੇ ਸਾਬਕਾ ਡੀ. ਐੱਸ. ਪੀ. ਅਸ਼ੋਕ ਕੁਮਾਰ ਅਤੇ ਰਾਕੇਸ਼ ਕੁਮਾਰ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ ਜਿਸ 'ਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਦੋ ਪਲਾਟ ਦਾ ਮਾਲਕ ਹੈ | ਦੋਵੇਂ ਪਲਾਟ ਜੀ. ਟੀ. ਰੋਡ ਦੀ ਹੱਦ ਨਾਲ ਲੱਗਦੇ ਹਨ ਜਦੋਂ ਕਿ ਸ਼ਿਕਾਇਤਕਰਤਾ ਦੀ ਜ਼ਮੀਨ ਖਸਰਾ ਨੰਬਰ 'ਤੇ ਲਿੰਕ ਰੋਡ 'ਤੇ ਹੈ | ਉਸਨੇ ਦੱਸਿਆ ਕਿ ਉਸਦੀ ਜ਼ਮੀਨ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਉਸ ਕੋਲ ਹਨ ਅਤੇ ਇਸ ਮਾਮਲੇ ਸੰਬੰਧੀ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ | ਜ਼ਮੀਨ ਦੀ ਰਜਿਸਟਰੀ ਅਤੇ ਤਬਾਦਲਾ ਵੀ ਉਸ ਦੇ ਹੱਕ ਵਿਚ ਹੈ | ਇਸ ਦੇ ਬਾਵਜੂਦ, ਪੁਲਿਸ ਨੇ ਉਸਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਉਸਨੇ ਦੋਸ਼ ਲਗਾਇਆ ਕਿ ਕੁਝ ਲੋਕ ਉਸਦੀ ਜ਼ਮੀਨ 'ਤੇ ਕਥਿਤ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |