23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਮੀਨ ਸਿੰਘ ਚੈਰੀਟੇਬਲ ਸੁਸਾਇਟੀ ਵਲੋਂ ਲਗਾਏ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਵਲੋਂ 821 ਯੂਨਿਟ ਖੂਨ ਦਾਨ <br/>

ਅਜੀਤ ਡੈਸਕ 30-03-2026
ਅੰਮਿ੍ਤਸਰ, 29 ਮਾਰਚ (ਹਰਮਿੰਦਰ ਸਿੰਘ)-ਬਟਾਲਾ ਰੋਡ ਵਿਖੇ ਸਮੀਨ ਸਿੰਘ ਚੈਰੀਟੇਬਲ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ 13ਵਾਂ ਸਾਲਾਨਾ ਖੂਨਦਾਨ ਕੈਂਪ ਲਗਾਇਆ | ਅੱਜ ਖੂਨਦਾਨ ਕਰਨ ਪ੍ਰਤੀ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਿਆ ਤੇ ਨੌਜਵਾਨਾਂ ਵਲੋਂ 821 ਯੂਨਿਟ ਖੂਨਦਾਨ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਬਟਾਲਾ ਰੋਡ ਤੋਂ ਇਲਾਵਾ ਗੌਰੀ ਸ਼ੰਕਰ ਪ੍ਰੋਸੈਸਰ ਅਤੇ ਜੇਪੀ ਪ੍ਰੋਸੈਸਰ ਵਿਖੇ ਵੀ ਸੁਸਾਇਟੀ ਵਲੋਂ ਖੂਨਦਾਨ ਕੈਂਪ ਲਗਾਏ ਗਏ, ਜਿਸ 'ਚ ਨੌਜਵਾਨਾਂ ਵਲੋਂ 821 ਯੂਨਿਟ ਖੂਨਦਾਨ ਕੀਤਾ | ਗੁਰੂ ਨਾਨਕ ਦੇਵ ਹਸਪਤਾਲ ਬਲੱਡ ਬੈਂਕ, ਮਾਤਾ ਕੋਲਾ ਬਲੱਡ ਬੈਂਕ, ਅਦਲਖਾ ਬਲੱਡ ਬੈਂਕ, ਦੁਖ ਨਿਵਾਰਨ ਬਲੱਡ ਬੈਂਕ, ਅਮਨਦੀਪ ਬਲੱਡ ਬੈਂਕ, ਕੇਯੂਆਈ ਬਲੱਡ ਬੈਂਕ ਦੀਆਂ ਟੀਮਾਂ ਨੇ ਇਸ 'ਚ ਸਹਿਯੋਗ ਦਿੱਤਾ | ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡੇ ਦਾਨ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਮਹਾਨ ਦਾਨੀ ਕਿਹਾ ਜਾਂਦਾ ਹੈ | ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਨੌਜਵਾਨਾਂ ਨੇ ਖੂਨਦਾਨ ਪ੍ਰਕਿਰਿਆ 'ਚ ਮੁੱਖ ਭੂਮਿਕਾ ਨਿਭਾਈ ਹੈ, ਇਸ ਨੂੰ ਜੀਵਨ ਭਰ ਦਾ ਟੀਚਾ ਅਤੇ ਫਰਜ਼ ਸਮਝਦੇ ਹੋਏ ਅਤੇ ਸਮੇਂ-ਸਮੇਂ 'ਤੇ ਖੂਨਦਾਨ ਕਰਦੇ ਰਹੇ ਹਨ | ਇਸ ਮੌਕੇ ਸੁਸਾਇਟੀ ਨੇ ਖੂਨਦਾਨ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ. ਗੁਰਿੰਦਰ ਸਿੰਘ, ਡਾ. ਸੁਕੀਰਤ ਸਿੰਘ, ਹਰਿੰਦਰ ਸਿੰਘ, ਅਕਸ਼ੈ ਇਸ ਮਹਾਜਨ, ਸਾਹਿਲ, ਸਤਿੰਦਰ ਸਿੰਘ, ਡਾ: ਹਰਪ੍ਰੀਤ ਕੌਰ, ਕਮਲ ਕੁਮਾਰ, ਡਾ. ਸੁਭਦੀਪ ਕੌਰ, ਹਨੀ, ਮਨਪ੍ਰੀਤ ਚੱਢਾ, ਕਵਲਜੀਤ ਕੌਰ, ਮਨੀ, ਸਾਬੀ ਤੇ ਸੁਸਾਇਟੀ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਨੇ ਅਸਲ ਤੱਥਾਂ ਨੂੰ ਛੁਪਾ ਕੇ ਝੂਠਾ ਮਾਮਲਾ ਦਰਜ ਕੀਤਾ- ਡਾ: ਦਲਜੀਤ ਸਿੰਘ <br/> ਅਗਲੀ ਖ਼ਬਰ ਬੱਸ ਸਟੈਂਡ ਜ਼ੀਰਾ ਵਿਖੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।