ਜ਼ੀਰਾ, 29 ਮਾਰਚ (ਪ੍ਰਤਾਪ ਸਿੰਘ ਹੀਰਾ)-ਪਨਬਸ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਸਮੂਹ ਡਰਾਈਵਰ ਕੰਡਕਟਰ ਅਤੇ ਪ੍ਰਾਈਵੇਟ ਬੱਸ ਆਪੇ੍ਰਟਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਬੱਸ ਸਟੈਂਡ ਜ਼ੀਰਾ ਵਿਖੇ ਸਵ. ਨਛੱਤਰ ਸਿੰਘ ਦੀ ਯਾਦ ਵਿਚ ਚੌਥਾ ਖ਼ੂਨਦਾਨ ਕੈਂਪ ਲਗਾਇਆ ਗਿਆ | ਖ਼ੂਨਦਾਨ ਕੈਂਪ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਦੌਰਾਨ ਕੀਰਤਨੀਏ ਭਾਈ ਬਖਸ਼ੀਸ਼ ਸਿੰਘ, ਰਾਮ ਸਿੰਘ ਦੇ ਕੀਰਤਨੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਉਪਰੰਤ ਸਿਵਲ ਹਸਪਤਾਲ ਮੋਗਾ ਦੀ ਬਲੱਡ ਬੈਂਕ ਟੀਮ ਦੇ ਡਾ. ਅਕਾਕਸ਼ਾ, ਜਸਵੀਰ ਕੌਰ ਐਮ.ਐਲ.ਟੀ, ਗੁਰਜਿੰਦਰ ਕੌਰ, ਕੁਲਦੀਪ ਸਿੰਘ, ਅਵਤਾਰ ਸਿੰਘ, ਰੌਬਿਨ ਦੀ ਟੀਮ ਵਲੋਂ 50 ਯੂਨਿਟ ਦੇ ਕਰੀਬ ਖ਼ੂਨ ਇਕੱਠਾ ਕੀਤਾ ਗਿਆ | ਕੈਂਪ ਦੌਰਾਨ ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ੰਕਰ ਕਟਾਰੀਆ, ਜਰਨਲ ਮੈਨੇਜਰ ਅਮਿਤ ਅਰੋੜਾ, ਟੀ.ਐਮ ਨਿਰਦੋਸ਼ ਕੁਮਾਰ, ਵਰਕਸ ਮੈਨੇਜਰ ਸੁਖਵਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਬੁਲਾਰਿਆਂ ਨੇ ਯੂਨੀਅਨ ਦੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ | ਇਸ ਦੌਰਾਨ ਆਏ ਹੋਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਪ੍ਰੋਗਰਾਮ ਵਿਚ ਰਾਮ ਪ੍ਰਤਾਪ, ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ, ਜਤਿੰਦਰ ਸਿੰਘ ਡੀਪੂ ਪ੍ਰਧਾਨ ਫਿਰੋਜ਼ਪੁਰ, ਰਵਿੰਦਰ ਸਿੰਘ ਪ੍ਰਧਾਨ ਫ਼ਾਜ਼ਿਲਕਾ, ਕਮਲਜੀਤ ਸਿੰਘ ,ਜਗਦੀਪ ਸਿੰਘ ਪ੍ਰਧਾਨ ਜ਼ੀਰਾ, ਅਮਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਪ੍ਰੀਤ ਸਿੰਘ ਸੈਕਟਰੀ, ਗੁਰਪ੍ਰੀਤ ਸਿੰਘ ਚੇਅਰਮੈਨ, ਬੁੱਧ ਸਿੰਘ ਵੜੈਚ, ਗੁਰਜੰਟ ਸਿੰਘ, ਅਮਨਦੀਪ ਸਿੰਘ ਭਾਗੋ ਕੇ, ਸੰਦੀਪ ਸਿੰਘ, ਸੁਖਜਿੰਦਰ ਸਿੰਘ, ਜਗਦੀਸ਼ ਸਿੰਘ, ਸੁਖਵਿੰਦਰ ਸਿੰਘ, ਰਾਮ ਸਿੰਘ, ਅਮਰੀਕ ਸਿੰਘ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ ਵਲਟੋਹਾ, ਅਮਰੀਕ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ, ਮਨਜਿੰਦਰ ਸਿੰਘ ਗੋਲਡੀ, ਇੰਦਰਜੀਤ ਸਿੰਘ, ਬਸੰਤ ਸਿੰਘ, ਸੰਦੀਪ ਸਿੰਘ, ਬਿੱਟੂ ,ਪ੍ਰਗਟ ਸਿੰਘ ਆਦਿ ਡਰਾਈਵਰ ਕੰਡਕਟਰ ਹਾਜ਼ਰ ਸਨ |