23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਰਣਜੀਤ ਐਵੀਨਿਊ ਵਾਸੀਆਂ ਨੇ ਕੂੜੇ ਦੀ ਸਮੱਸਿਆ ਤੋਂ ਕਾਂਗਰਸੀ ਕੌਂਸਲਰਾਂ ਨੂੰ ਜਾਣੂੰ ਕਰਵਾਇਆ <br/>

ਆਈ. ਟੀ. ਆਈ. ਰਣਜੀਤ ਐਵੀਨਿਊ ਨੇੜੇ ਲੱਗੇ ਕੂੜੇ ਦੇ ਢੇਰ ਅਤੇ ਗੰਦਗੀ ਸੰਬੰਧੀ ਇਲਾਕਾ ਨਿਵਾਸੀਆਂ ਦੀਆਂ ਸਮੱਸਿਆ ਨੂੰ ਸੁਣਦੇ ਹੋਏ ਕਾਂਗਰਸੀ ਕੌਂਸਲਰ ਵਿਕਾਸ ਸੋਨੀ, ਹਰਪਨਦੀਪ ਸਿੰਘ ਔਜਲਾ, ਦਮਨਦੀਪ ਸਿੰਘ ਅਤੇ ਹੋਰ | ਤਸਵੀਰਾਂ : ਹਰਜੀਤ ਸਿੰਘ<br/> 30-03-2026

ਅੰਮਿ੍ਤਸਰ, 29 ਮਾਰਚ (ਹਰਮਿੰਦਰ ਸਿੰਘ)-ਆਈ.ਟੀ.ਆਈ. ਕਾਲਜ ਰਣਜੀਤ ਐਵੀਨਿਊ ਦੇ ਸਾਹਮਣੇ ਬਣੇ ਕੂੜੇ ਦੇ ਡੰਪ ਦਾ ਕਾਂਗਰਸੀ ਕੌਂਸਲਰਾਂ ਨੇ ਇਲਾਕਾ ਵਾਸੀਆਂ ਨਾਲ ਮਿਲ ਕੇ ਦੌਰਾ ਕੀਤਾ ਗਿਆ | ਇਸ ਦੌਰਾਨ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਿਲਾਂ ਨੂੰ ਨੇੜੇ ਤੋਂ ਵੇਖਿਆ ਗਿਆ | ਇਲਾਕੇ ਵਿਚ ਫ਼ੈਲੀ ਗੰਦਗੀ, ਅਸਹਿਣਯੋਗ ਬਦਬੂ ਅਤੇ ਵਧ ਰਹੀਆਂ ਬਿਮਾਰੀਆਂ ਦੇ ਖਤਰੇ ਸੰਬੰਧੀ ਚਰਚਾ ਕੀਤੀ ਗਈ | ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਨਗਰ ਨਿਗਮ ਦੀ ਗੰਭੀਰ ਲਾਪ੍ਰਵਾਹੀ ਸਪਸ਼ਟ ਤੌਰ 'ਤੇ ਸਾਹਮਣੇ ਆ ਰਹੀ ਹੈ | ਉਨ੍ਹਾਂ ਵਲੋਂ ਬਾਰ-ਬਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦਾ ਢੁੱਕਵਾਂ ਅਤੇ ਪੱਕਾ ਹੱਲ ਨਹੀਂ ਕੀਤਾ ਗਿਆ | ਨਿਗਮ ਪ੍ਰਸ਼ਾਸਨ ਦੀ ਇਸ ਬੇਪ੍ਰਵਾਹੀ ਕਾਰਨ ਲੋਕਾਂ ਦੀ ਸਿਹਤ ਨਾਲ ਖੇਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਦੀ ਕਾਰਗੁਜ਼ਾਰੀ 'ਤੇ ਵੀ ਗੰਭੀਰ ਸਵਾਲ ਖੜੇ ਹੁੰਦੇ ਹਨ | ਇਲਾਕਾ ਵਾਸੀਆਂ ਨੇ ਦੱਸਿਆ ਕਿ ਕੂੜੇ ਵਾਲੀਆਂ ਗੱਡੀਆਂ ਨਾ ਤਾਂ ਸਮੇਂ 'ਤੇ ਆਉਂਦੀਆਂ ਹਨ ਅਤੇ ਨਾ ਹੀ ਪੂਰੀ ਤਰ੍ਹਾਂ ਕੂੜਾ ਉਠਾਇਆ ਜਾਂਦਾ ਹੈ | ਕਈ ਵਾਰ ਗੱਡੀਆਂ ਅਧੂਰਾ ਕੂੜਾ ਛੱਡ ਕੇ ਚੱਲ ਜਾਂਦੀਆਂ ਹਨ, ਜਿਸ ਨਾਲ ਗੰਦਗੀ ਹੋਰ ਵਧ ਜਾਂਦੀ ਹੈ | ਕੁਝ ਥਾਵਾਂ 'ਤੇ ਗੱਡੀਆਂ ਵਲੋਂ ਕੂੜਾ ਸੜਕਾਂ 'ਤੇ ਹੀ ਖਿਲਾਰ ਦਿੱਤਾ ਜਾਂਦਾ ਹੈ | ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਕਾਂਗਰਸੀ ਕੌਂਸਲਰ ਦਲ ਦੇ ਆਗੂ ਵਿਕਾਸ ਸੋਨੀ ਨੇ ਕਿਹਾ ਕਿ ਲੋਕਾਂ ਨੂੰ ਦਰਪੇਸ਼ ਆ ਰਹੀ ਸਮੱਸਿਆ ਦੇ ਹੱਲ ਲਈ ਕਾਂਗਰਸੀ ਕੌਂਸਲਰ ਉਨ੍ਹਾਂ ਦੇ ਨਾਲ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਜੇ ਨਗਰ ਨਿਗਮ ਵਲੋਂ ਕੂੜੇ ਦੇ ਪ੍ਰਬੰਧਨ ਲਈ ਢੁੱਕਵੇਂ ਪ੍ਰਬੰਧ ਨਾ ਕੀਤੇ ਗਏ ਅਤੇ ਗੱਡੀਆਂ ਦੀ ਨਿਯਮਿਤ ਮਾਨੀਟਰਿੰਗ ਨਾ ਕੀਤੀ ਗਈ ਤਾਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਗਈ ਹੈ ਕਿ ਤੁਰੰਤ ਕੂੜੇ ਦੇ ਡੰਪ ਨੂੰ ਹਟਾਇਆ ਜਾਵੇ, ਕੂੜੇ ਵਾਲੀਆਂ ਗੱਡੀਆਂ ਦੀ ਸਮੇਂ-ਸਿਰ ਅਤੇ ਪੂਰੀ ਕਾਰਗੁਜ਼ਾਰੀ ਯਕੀਨੀ ਬਣਾਈ ਜਾਵੇ ਅਤੇ ਇਲਾਕੇ ਦੀ ਸਫ਼ਾਈ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਸੁਧਾਰਿਆ ਜਾਵੇ | ਇਸ ਮੌਕੇ 'ਤੇ ਇਲਾਕੇ ਦੀ ਕੌਂਸਲਰ ਡਾ: ਨਵਦੀਪ ਕੌਰ ਦੇ ਪਤੀ ਹਰਪਨਦੀਪ ਸਿੰਘ ਔਜਲਾ, ਦਮਨਦੀਪ ਸਿੰਘ, ਨਰਿੰਦਰ ਸਿੰਘ ਤੁੰਗ ਆਦਿ ਕਾਂਗਰਸੀ ਕੌਂਸਲਰਾਂ ਤੋਂ ਇਲਾਵਾ ਇਲਾਕੇ ਵਲੋਂ ਸਬਰ ਲੋਕ ਭਲਾਈ ਕਮੇਟੀ ਵਲੋਂ ਦਲਜੀਤ ਸਿੰਘ ਢਿੱਲੋਂ, ਤਰਸੇਮ ਸਿੰਘ, ਹਰਬਿੰਦਰ ਸਿੰਘ ਵਿਰਕ, ਹਰਭਜਨ ਸਿੰਘ , ਗੁਰਦੇਵ ਸਿੰਘ, ਵਿਪਨ ਕੁਮਾਰ, ਜਵਾਹਰ ਸਿੰਘ, ਮਨਜੀਤ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ 460 ਗ੍ਰਾਮ ਚਰਸ ਸਮੇਤ ਇਕ ਕਾਬੂ ਅਗਲੀ ਖ਼ਬਰ ਲੇਖਕਾਂ ਤੇ ਵਿਦਵਾਨਾਂ ਵਲੋਂ ਅਟਾਰੀ-ਵਾਹਗਾ ਵਪਾਰ ਖੋਲ੍ਹਣ ਅਤੇ ਜੰਗ ਬੰਦ ਕਰਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।