ਅੰਮਿ੍ਤਸਰ, 29 ਮਾਰਚ (ਹਰਮਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਅਤੇ ਕਿਸਾਨ ਜਥੇਬੰਦੀਆਂ ਵਲੋਂ ਵਪਾਰ ਲਈ ਸਰਹੱਦਾਂ ਖੋਲਣ ਦੀ ਮੰਗ ਕਰਦਿਆਂ 28 ਮਾਰਚ ਨੂੰ ਅਟਾਰੀ ਵਾਘਾ ਸਰਹੱਦ 'ਤੇ ਰੱਖੀ ਗਈ ਰੈਲੀ ਦਾ ਸਮਰਥਨ ਕਰਦਿਆਂ ਮੰਗ ਕੀਤੀ ਕਿ ਹੋਰ ਰਾਜਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਵੀ ਇਸਦਾ ਸਮਰਥਨ ਕਰਨ | ਫੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਅੰਮਿ੍ਤਸਰ ਇਕਾਈ ਵਲੋਂ ਵਿਸ਼ੇਸ਼ ਮੀਟਿੰਗ ਵਿਚ ਪੰਜਾਬ ਦੀ ਆਰਥਿਕ ਤੇ ਸਮਾਜਿਕ ਖੁਸ਼ਹਾਲੀ ਲਈ ਵਪਾਰ ਲਈ ਸਰਹੱਦ ਰਸਤੇ ਖੋਲਣ ਦੀ ਕੇਂਦਰ ਸਰਕਾਰ ਕੋਲੋਂ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਅਤੇ ਮੱਧ ਏਸ਼ੀਆ ਨਾਲ ਜ਼ਮੀਨੀ ਰਸਤੇ ਵਪਾਰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ | ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਪਾਰ ਤੇ ਰਸਤੇ ਖੁੱਲਦੇ ਹਨ ਤਾਂ ਮਹਿੰਗਾਈ ਘੱਟ ਹੋਵੇਗੀ | ਪ੍ਰਗਤੀਸ਼ੀਲ ਲੇਖਕ ਸੰਘ ਅੰਮਿ੍ਤਸਰ ਇਕਾਈ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਵਪਾਰ ਲਈ ਬਾਰਡਰ ਖੋਲ੍ਹਣ ਨਾਲ ਸਰਹੱਦੀ ਖੇਤਰਾਂ ਅਤੇ ਸਰਹੱਦ ਦੇ ਨਾਲ ਲੱਗਦੇ ਸ਼ਹਿਰਾਂ ਪਿੰਡਾਂ ਵਿਚ ਤਨਾਅ ਖਤਮ ਹੋਵੇਗਾ, ਦੋਵਾਂ ਦੇਸ਼ਾਂ ਵਿਚ ਖੁਸ਼ਹਾਲੀ ਆਵੇਗੀ ਸ਼ਾਂਤੀ ਦਾ ਮਾਹੌਲ ਕਾਇਮ ਹੋਵੇਗਾ | ਦੋਵੇਂ ਪ੍ਰਤੀਨਿਧੀਆਂ ਨੇ ਰੂਸ, ਯੂਕਰੇਨ ਅਤੇ ਇਰਾਨ, ਅਮਰੀਕਾ, ਇਜਰਾਇਲ ਜੰਗ ਫੋਰਨ ਬੰਦ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਯਤਨ ਕਰਨ ਦੀ ਮੰਗ ਕੀਤੀ | ਇਸ ਮੌਕੇ ਤੇ ਦਿਲਬਾਗ ਸਿੰਘ ਸਰਕਾਰੀਆ, ਹਰਜੀਤ ਸਿੰਘ ਸਰਕਾਰੀਆ, ਧਰਵਿੰਦਰ ਸਿੰਘ ਔਲਖ, ਕਮਲ ਗਿੱਲ, ਹਰੀਸ਼ ਸਾਬਰੀ, ਕਰਮਜੀਤ ਕੌਰ ਜੱਸਲ ਆਦਿ ਹਾਜ਼ਰ ਸਨ |
ਲੇਖਕਾਂ ਤੇ ਵਿਦਵਾਨਾਂ ਵਲੋਂ ਅਟਾਰੀ-ਵਾਹਗਾ ਵਪਾਰ ਖੋਲ੍ਹਣ ਅਤੇ ਜੰਗ ਬੰਦ ਕਰਨ ਦੀ ਅਪੀਲ
ਅਜੀਤ ਡੈਸਕ
30-03-2026