ਅੰਮਿ੍ਤਸਰ, 29 ਮਾਰਚ (ਹਰਮਿੰਦਰ ਸਿੰਘ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਅਨੁਸਾਰ ਤਫਤੀਸ਼ੀ ਕਿੱਨ ਅਤੇ ਨਾਰਕੋਟਿਕ ਡਰੱਗ ਡਿਟੈਕਸ਼ਨ ਕਿੱਟ ਹਮਰਾਹ ਲੈ ਕੇ ਬੰਬੇ ਵਾਲਾ ਖੂਹ ਨੇੜੇ ਆਰੀਆ ਸਮਾਜ ਸਕੂਲ ਦੇ ਸਾਹਮਣੇ ਪਾਰਕ 'ਚ ਪਹੁੰਚੀ ਤਾਂ ਉਥੇ ਪਾਣੀ ਵਾਲੀ ਟੈਂਕੀ ਨੇੜੇ ਇਕ ਨੌਜਵਾਨ ਬੈਠੇ ਜਿਸ ਨੇ ਆਪਣਾ ਨਾਂਅ ਸੁਰਿੰਦਰ ਕੁਮਾਰ ਵਾਸੀ ਲੋਹਗੜ੍ਹ ਗੇਟ ਦੱਸਿਆ ਦੇ ਹੱਥ ਵਿਚ ਕਾਲੇ ਰੰਗ ਦਾ ਪਲਾਸਟਿਕ ਦਾ ਲਿਫ਼ਾਫਾ ਸੀ | ਜਿਸ ਵਿਚ 460 ਗ੍ਰਾਮ ਪਦਾਰਥ ਮਿਲਿਆ, ਜਿਸ ਦੀ ਪੜਤਾਲ ਕੀਤੀ ਤਾਂ ਉਹ ਚਰਸ ਨਿਕਲੀ | ਇਸ ਸੰਬੰਧ ਵਿਚ ਉਕਤ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |