ਅੰਮਿ੍ਤਸਰ, 26 ਮਾਰਚ (ਰੇਸ਼ਮ ਸਿੰਘ)-ਕਰੀਬ 10 ਦਿਨ ਪਹਿਲਾਂ ਇੱਥੇ ਇੱਥੇ ਇਕ ਨਿੱਜੀ ਹਸਪਤਾਲ ਦੇ ਬਾਹਰ ਖੜ੍ਹੀ ਗੱਡੀ ਦੇ ਚਾਰੇ ਟਾਇਰ ਚੋਰੀ ਹੋਣ ਦੀ ਚਰਚਿਤ ਘਟਨਾ ਦੇ ਮਾਮਲੇ 'ਚ ਪੁਲਿਸ ਵਲੋਂ 2 ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਪੁਲਿਸ ਨੇ ਚੋਰੀਸ਼ੁਦਾ ਟਾਇਰ ਤੇ ਕਾਰ ਬਰਾਮਦ ਕਰ ਲਈ ਗਈ ਹੈ | ਇਹ ਜਾਣਕਾਰੀ ਦਿੰਦਿਆ ਏ. ਸੀ. ਪੀ. ਉਤਰੀ ਨੇ ਦੱਸਿਆ ਕਿ ਇਹ ਘਟਨਾ ਥਾਣਾ ਸਿਵਲ ਲਾਈਨ ਵਿਖੇ ਬੀਤੇ 17 ਮਾਰਚ ਦੀ ਅੱਧੀ ਰਾਤ ਨੂੰ ਵਾਪਰੀ ਸੀ ਜਦੋਂ ਕਿ ਇਥੇ ਈ. ਐੱਮ. ਸੀ. ਹਸਪਤਾਲ ਵਿਖੇ ਜੱਗੂ ਨਾਮ ਦਾ ਵਿਅਕਤੀ ਆਪਣੇ ਪਰਿਵਾਰ ਦੇ ਕਿਸੇ ਜੀਅ ਦੇ ਇਲਾਜ਼ ਲਈ ਆਇਆ ਸੀ ਜੋ ਕਿ ਕਾਰ ਉਨ੍ਹਾਂ ਹਸਪਤਾਲ ਦੇ ਬਾਹਰ ਹੀ ਖੜੀ ਕਰ ਦਿੱਤੀ ਤੇ ਜਦੋਂ ਸਵੇਰੇ ਵੇਖਿਆ ਤਾਂ ਕਾਰ ਦੇ ਚਾਰੇ ਹੀ ਟਾਈਰ ਚੋਰੀ ਹੋ ਚੁੱਕੇ ਸਨ | ਇਸ ਸੰਬੰਧੀ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਸੀ ਤੇ ਹੁਣ ਇਸ ਮਾਮਲੇ 'ਚ ਸੰਦੀਪ ਸਿੰਘ ਵਾਸੀ ਬਰਾੜ ਤੇ ਗੁਰਦੇਵ ਸਿੰਘ ਵਾਸੀ ਪਿੰਡ ਖਿਆਲਾ ਕਲਾਂ ਲੋਪਕੇ ਨੂੰ ਗਿ੍ਫਤਾਰ ਕੀਤਾ ਗਿਆ ਹੈ | ਉਨ੍ਹਾਂ ਦਸਿਆ ਕਿ ਦੋਵੇਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ | ਜਿਨ੍ਹਾਂ ਪਾਸੋਂ ਹੋਰ ਬਰਾਮਦਗੀਆਂ ਤੇ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ |
ਨਿੱਜੀ ਹਸਪਤਾਲ ਦੇ ਬਾਹਰ ਪਾਰਕ ਕੀਤੀ ਗੱਡੀ ਦੇ ਚਾਰੇ ਟਾਇਰ ਚੋਰੀ
ਅਜੀਤ ਡੈਸਕ
27-03-2026