26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਪਾਕਿ 'ਚ ਵੱਡਾ ਰੇਲ ਹਾਦਸਾ <br/>

ਅਜੀਤ ਡੈਸਕ 26-03-2026
ਅੰਮਿ੍ਤਸਰ, 25 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਇਕ ਵੱਡਾ ਰੇਲ ਹਾਦਸਾ ਵਾਪਰਿਆ ਹੈ | ਲਾਹੌਰ ਤੋਂ ਕਰਾਚੀ ਜਾ ਰਹੀ ਤੇਜਗਾਮ ਐਕਸਪ੍ਰੈੱਸ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ | ਇਹ ਹਾਦਸਾ ਬਹਾਵਲਪੁਰ-ਲੋਧਰਨ ਸੈਕਸ਼ਨ 'ਤੇ ਆਦਮ ਵਾਹਨ ਰੇਲਵੇ ਸਟੇਸ਼ਨ ਦੇ ਨੇੜੇ ਵਾਪਰਿਆ | ਰਿਪੋਰਟਾਂ ਅਨੁਸਾਰ ਇਸ ਹਾਦਸੇ 'ਚ 26 ਲੋਕ ਜ਼ਖਮੀ ਹੋਏ ਹਨ | ਹਾਦਸੇ ਦੀ ਸੂਚਨਾ ਮਿਲਦੇ ਹੀ ਲੋਧਰਨ ਦੇ ਡਿਪਟੀ ਕਮਿਸ਼ਨਰ ਅਬਦੁਲ ਹਫੀਜ਼ ਅਤੇ ਵਧੀਕ ਡਿਪਟੀ ਕਮਿਸ਼ਨਰ ਲਿਆਕਤ ਗਿਲਾਨੀ ਮੌਕੇ 'ਤੇ ਪਹੁੰਚੇ | ਹਨੇ੍ਹਰੇ 'ਚ ਹੀ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ | ਪਲਟੇ ਹੋਏ ਡੱਬਿਆਂ ਵਿਚ ਬਹੁਤ ਸਾਰੇ ਯਾਤਰੀ ਫਸ ਗਏ | ਪੁਲਿਸ ਅਧਿਕਾਰੀਆਂ ਨੇ ਖਿੜਕੀਆਂ ਅਤੇ ਦਰਵਾਜ਼ੇ ਕੱਟ ਕੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਲਈ ਸਖ਼ਤ ਮਿਹਨਤ ਕੀਤੀ | ਹਾਦਸੇ 'ਚ ਹੁਣ ਤੱਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ | ਲੋਧਰਨ ਰੈਸਕਿਊ 1122 ਦੇ ਮੁਹੰਮਦ ਸਫ਼ਦਰ ਨੇ ਕਿਹਾ ਕਿ ਜ਼ਖਮੀਆਂ 'ਚੋਂ ਇਕ ਔਰਤ ਸਮੇਤ 9 ਗੰਭੀਰ ਜ਼ਖਮੀਆਂ ਨੂੰ ਲੋਧਰਨ ਦੇ ਜ਼ਿਲ੍ਹਾ ਹੈੱਡਕੁਆਟਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਕੁਝ ਯਾਤਰੂਆਂ ਦੀ ਹਾਲਤ ਵਧੇਰੇ ਗੰਭੀਰ ਬਣੀ ਹੋਈ ਹੈ | ਮੌਕੇ 'ਤੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਰੇਲਗੱਡੀ ਦੇ ਦੋ ਡੱਬਿਆਂ ਨੂੰ ਜੋੜਨ ਵਾਲਾ ਕਪਲਰ ਅਚਾਨਕ ਟੁੱਟ ਗਿਆ, ਜਿਸ ਨਾਲ ਰੇਲਗੱਡੀ ਦੋ ਹਿੱਸਿਆਂ 'ਚ ਵੰਡ ਗਈ | ਇੰਜਨ ਨਾਲ ਜੁੜੇ 5 ਡੱਬੇ ਪੂਰੀ ਤਰ੍ਹਾਂ ਪਲਟ ਗਏ | ਹਾਦਸੇ ਤੋਂ ਬਾਅਦ ਮੁੱਖ ਟਰੈਕ 'ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ | ਟਰੈਕ ਨੂੰ ਸਾਫ਼ ਕਰਨ ਅਤੇ ਆਵਾਜਾਈ ਨੂੰ ਬਹਾਲ ਕਰਨ ਲਈ ਸਮਸਤ ਰੇਲਵੇ ਜੰਕਸ਼ਨ ਤੋਂ ਇਕ ਰਾਹਤ ਰੇਲਗੱਡੀ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ ਹੈ | ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਇਹ ਤਕਨੀਕੀ ਨੁਕਸ ਸੀ ਜਾਂ ਟਰੈਕ ਦੇ ਰੱਖ-ਰਖਾਅ ਵਿਚ ਲਾਪਰਵਾਹੀ |

ਪਿਛਲੀ ਖ਼ਬਰ ਸਿੰਗਲ ਯੂਜ਼ ਪਲਾਸਟਿਕ: ਵਿਕਲਪ ਦੀ ਘਾਟ ਕਾਰਨ ਪਾਬੰਦੀ ਬੇਅਸਰ <br/> ਅਗਲੀ ਖ਼ਬਰ ਰਾਮ ਨੌਮੀ ਸੰਬੰਧੀ ਪੁਲਿਸ ਵਲੋਂ ਸ਼ਹਿਰ 'ਚ ਤਲਾਸ਼ੀ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।