12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਗੁਜਰਾਤ ਗੈਸ ਲਿਮਿਟਡ ਨੇ ਅੰਮਿ੍ਤਸਰ 'ਚ ਵਾਕਾਥੌਨ ਰੈਲੀ ਕੱਢੀ

ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਪੈਟਰੋਲੀਅਮ ਐਂਡ ਨੈਚੂਰਲ ਗੈਸ ਰੈਗੂਲੇਟਰੀ ਬੋਰਡ ਵਲੋਂ ਸ਼ੁਰੂ ਕੀਤੇ ਗਏ ਪੀ. ਐਨ. ਜੀ. ਡਰਾਈਵ 2.0 ਦੇ ਤਹਿਤ ਗੁਜਰਾਤ ਗੈਸ ਲਿਮਿਟਡ ਵਲੋਂ ਅੰਮਿ੍ਤਸਰ 'ਚ ਇਕ ਵਾਕਾਥੌਨ ਰੈਲੀ ਕੱਢੀ ਗਈ | ਇਸ ਦਾ ਮਕਸਦ ਘਰਾਂ ਲਈ ਪਾਈਪਡ ਨੈਚੂਰਲ ਗੈਸ ਅਤੇ ਵਾਹਨਾਂ ਲਈ ਕੰਪ੍ਰੈੱਸਡ ਨੈਚੂਰਲ ਗੈਸ ਦੇ ਫ਼ਾਇਦਿਆਂ ਬਾਰੇ ਲੋਕਾਂ 'ਚ ਜਾਗਰੂਕਤਾ ਫੈਲਾਉਣਾ ਅਤੇ ਸਾਫ਼ ਤੇ ਵਾਤਾਵਰਨ-ਮਿੱਤਰ ਇੰਧਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ | ਇਸ ਵਾਕਾਥੌਨ ਰੈਲੀ ਨੂੰ ਡਾ. ਜੈ ਇੰਦਰ ਸਿੰਘ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਅੰਮਿ੍ਤਸਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ 'ਚ ਲਗਭਗ 150 ਭਾਗੀਦਾਰਾਂ ਨੇ ਭਾਗ ਲਿਆ ਅਤੇ ਉਨ੍ਹਾਂ ਨੇ ਰਣਜੀਤ ਐਵੀਨਿਊ ਦੀਆਂ ਮੁੱਖ ਸੜਕਾਂ 'ਤੇ ਕਰੀਬ 3 ਿੌੱਲੋਮੀਟਰ ਦਾ ਸਫ਼ਰ ਤੈਅ ਕੀਤਾ | ਡਾ. ਜੈ ਇੰਦਰ ਸਿੰਘ ਨੇ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਪ੍ਰਦੂਸ਼ਣ ਘਟਾਉਣ ਅਤੇ ਟਿਕਾਊ ਸ਼ਹਿਰੀ ਵਿਕਾਸ ਲਈ ਸਾਫ਼ ਇੰਧਨਾਂ ਨੂੰ ਅਪਣਾਉਣ ਦੀ ਮਹੱਤਤਾ ਉਜਾਗਰ ਕੀਤੀ | ਇਸ ਦੌਰਾਨ ਅੰਮਿ੍ਤਸਰ ਪੁਲਿਸ ਵਲੋਂ ਰੈਲੀ ਦੇ ਸੁਚੱਜੇ ਅਤੇ ਸੁਰੱਖਿਅਤ ਆਯੋਜਨ ਲਈ ਪੂਰਾ ਸਹਿਯੋਗ ਦਿੱਤਾ ਗਿਆ | ਇਸ ਮੌਕੇ ਰਾਜਮੋਹਿੰਦਰ ਸਿੰਘ ਐੱਸ. ਐੱਚ. ਓ. ਹੈੱਡਕੁਆਰਟਰ, ਤਰੁਣ ਸ਼ਰਮਾ ਜੋਨਲ ਹੈੱਡ ਪੰਜਾਬ ਅਤੇ ਹਰਿਆਣਾ ਅਤੇ ਗੁਰਪਾਲ ਸਿੰਘ ਅਸਿਸਟੈਂਟ ਐਗਜ਼ਿਕਿਊਟਿਵ ਇੰਜੀਨੀਅਰ ਨਗਰ ਨਿਗਮ ਅੰਮਿ੍ਤਸਰ ਆਦਿ ਹਾਜ਼ਰ ਸ਼ਨ |
ਪਿਛਲੀ ਖ਼ਬਰ ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਰਜੀਤ ਸਿੰਘ ਔਜਲਾ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।