27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਫਿੱਕੀ ਫਲੋ ਨੇ 'ਅਨਹਦ ਨਾਦ' ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 07-03-2026
ਅੰਮਿ੍ਤਸਰ, 6 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫਿੱਕੀ ਫਲੋ ਅੰਮਿ੍ਤਸਰ ਵਲੋਂ ਚੇਅਰਪਰਸਨ ਮੋਨਾ ਸਿੰਘ ਦੀ ਅਗਵਾਈ ਹੇਠ 'ਅਨਹਦ ਨਾਦ' ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਯੂ. ਕੇ. ਨੇ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਕਰਦੇ ਹੋਏ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਇਸ ਦੌਰਾਨ 200 ਫਲੋ ਮੈਂਬਰਾਂ ਸਮੇਤ 350 ਤੋਂ ਵਧੇਰੇ ਸ਼ਰਧਾਲੂਆਂ ਨੇ ਸਮਾਗਮ 'ਚ ਸ਼ਮੂਲੀਅਤ ਕਰਕੇ ਗੁਰਬਾਣੀ, ਸ਼ਰਧਾ ਅਤੇ ਸਮੂਹਿਕ ਚਿੰਤਨ ਦਾ ਅਨੁਭਵ ਕੀਤਾ | ਹੋਲਾ ਮਹੱਲਾ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਉਕਤ ਸਮਾਗਮ ਦੌਰਾਨ ਭਾਈ ਮਨਪ੍ਰੀਤ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਇਕ ਰੂਹਾਨੀ ਪੇਸ਼ਕਾਰੀ ਕੀਤੀ | ਇਸ ਦੌਰਾਨ ਮੋਨਾ ਸਿੰਘ ਨੇ ਕਿਹਾ ਕਿ ਇਹ ਸਮਾਗਮ ਸ਼ੁਕਰਗੁਜ਼ਾਰੀ ਅਤੇ ਆਤਮ-ਨਿਰੀਖਣ ਲਈ ਇਕ ਮਹੱਤਵਪੂਰਨ ਮੌਕੇ ਵਜੋਂ ਵੀ ਕੰਮ ਕਰਦਾ ਹੈ ਕਿਉਂਕਿ ਫਿੱਕੀ ਫਲੋ ਅੰਮਿ੍ਤਸਰ ਆਪਣੇ 2025-26 ਕਾਰਜਕਾਲ ਦੇ ਅੰਤਮ ਪੜਾਅ, 'ਅਨੰਤ ਦੇ ਸਾਲ' ਵੱਲ ਵਧ ਰਿਹਾ ਹੈ | ਇਸ ਸਮਾਗਮ ਦੌਰਾਨ ਫਲੋ ਮੈਂਬਰ ਨਿਧੀ ਸਮਰਾ ਨੂੰ ਉਨ੍ਹਾਂ ਦੇ ਭਾਈਚਾਰਕ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਫਿੱਕੀ ਫਲੋ ਅੰਮਿ੍ਤਸਰ ਦੀ ਅਧਿਆਤਮਿਕਤਾ, ਸੱਭਿਆਚਾਰ ਅਤੇ ਸਮਾਜਿਕ ਪ੍ਰਭਾਵ ਨੂੰ ਜੋੜ ਕੇ ਭਾਈਚਾਰੇ ਵਿਚ ਅਰਥਪੂਰਨ ਸੰਵਾਦ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ |

ਪਿਛਲੀ ਖ਼ਬਰ ਪੰਜਾਬ ਆਰਟ ਇਨੀਸੀਏਟਿਵ ਵਲੋਂ ਪਬਲਿਕ ਆਰਟ ਫ਼ੈਸਟੀਵਲ ਆਰੰਭ <br/> ਅਗਲੀ ਖ਼ਬਰ ਫਿੱਕੀ ਫਲੋ ਨੇ 'ਅਨਹਦ ਨਾਦ' ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।