27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਾਰਤੀ ਵਪਾਰ ਮੰਡਲ ਪੰਜਾਬ ਵਲੋਂ ਹਰਦੀਪ ਸਿੰਘ ਗਿੱਲ ਦਾ ਸਨਮਾਨ <br/>

ਅਜੀਤ ਡੈਸਕ 07-03-2026
ਅੰਮਿ੍ਤਸਰ, 6 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਸਰਕਾਰ ਵਲੋਂ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਨਵ-ਨਿਯੁਕਤ ਰਾਸ਼ਟਰੀ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਭਾਰਤੀ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਦੇ ਦਫ਼ਤਰ ਪਹੁੰਚੇ | ਮਾਨਵ ਤਨੇਜਾ, ਕਰਮਵੀਰ ਸਿੰਘ ਮੰਜ਼ਿਲ ਅਤੇ ਭਾਰਤੀ ਵਪਾਰ ਮੰਡਲ ਦੇ ਸਾਰੇ ਸਾਥੀ ਉਨ੍ਹਾਂ ਦੇ ਨਾਲ ਮੌਜੂਦ ਸਨ | ਇਸ ਮੌਕੇ ਪ੍ਰਧਾਨ ਰਾਜੀਵ ਅਨੇਜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਰਦੀਪ ਸਿੰਘ ਗਿੱਲ ਦਾ ਉੱਥੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ | ਅਖ਼ੀਰ 'ਚ ਹਰਦੀਪ ਸਿੰਘ ਗਿੱਲ ਨੇ ਭਾਰਤੀ ਵਪਾਰ ਮੰਡਲ ਦੇ ਪ੍ਰਧਾਨ ਅਤੇ ਵਪਾਰ ਮੰਡਲ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਾਜੂ ਨਾਰੰਗ, ਵਿਕਰਮ ਬੱਗਾ, ਆਰ. ਐੱਸ. ਚਾਵਲਾ, ਰਣਜੀਤ ਸਿੰਘ ਅਰੋੜਾ, ਰਿਸ਼ੀ ਪੋਦਾਰ, ਵਿੱਕੀ ਕਪੂਰ, ਅਸ਼ੋਕ ਕਪੂਰ, ਰਾਜੀਵ ਅਰੋੜਾ, ਦੀਪਕ ਸ਼ਰਮਾ, ਦਲਜੀਤ ਸਿੰਘ ਬਿੰਦਰਾ ਅਤੇ ਵਪਾਰ ਮੰਡਲ ਦੇ ਸਾਰੇ ਸਾਥੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਹੋਲੀ ਸਿਟੀ ਵੁਮੈਨ ਵੈੱਲਫੇਅਰ ਸੁਸਾਇਟੀ ਨੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ <br/> ਅਗਲੀ ਖ਼ਬਰ ਮਹਿਲਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਸਿਹਤ ਜਾਗਰੂਕਤਾ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।