29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਾਦ ਪ੍ਰਗਾਸੁ ਸੰਸਥਾ ਵਲੋਂ ਖ਼ਾਲਸਾ ਕਾਲਜ ਫਾਰ ਵੁਮੈਨ ਵਿਖੇ 11ਵਾਂ 3 ਦਿਨਾ 'ਅੰਮਿ੍ਤਸਰ ਸਾਹਿਤ ਉਤਸਵ' ਆਰੰਭ <br/>

ਨਾਦ ਪ੍ਰਗਾਸੁ ਵਲੋਂ ਅੰਮਿ੍ਤਸਰ ਵਿਖੇ ਕਰਵਾਏ ਜਾ ਰਹੇ 11ਵੇਂ ਤਿੰਨ ਦਿਨਾ ਅੰਮਿ੍ਤਸਰ ਸਾਹਿਤ ਉਤਸਵ ਦੌਰਾਨ ਪ੍ਰੋ: ਅਕਸ਼ੈ ਕੁਮਾਰ ਸੰਬੋਧਨ ਕਰਦੇ ਹੋਏ ਅਤੇ ਪੁਸਤਕ ਲੋਕ ਅਰਪਿਤ ਕਰਦੇ ਹੋਏ ਵੱਖ-ਵੱਖ ਵਿਦਵਾਨ | ਤਸਵੀਰਾਂ : ਹਰਜੀਤ ਸਿੰਘ <br/> 07-03-2026
ਅੰਮਿ੍ਤਸਰ, 6 ਮਾਰਚ (ਜਸਵੰਤ ਸਿੰਘ ਜੱਸ)-ਖੋਜਾਰਥੀਆਂ-ਵਿਦਿਆਰਥੀਆਂ ਦੁਆਰਾ ਸੰਚਾਲਿਤ ਸਥਾਨਕ ਸਾਹਿਤਕ ਸੰਸਥਾ ਨਾਦ ਪ੍ਰਗਾਸੁ ਵਲੋਂ ਕਰਵਾਏ ਜਾ ਰਹੇ 11ਵੇਂ ਤਿੰਨ ਦਿਨਾ ਅੰਮਿ੍ਤਸਰ ਸਾਹਿਤ ਉਤਸਵ ਦਾ ਆਗਾਜ਼ ਅੱਜ ਇੱਥੇ ਖ਼ਾਲਸਾ ਕਾਲਜ ਫਾਰ ਵੁਮੈਨ ਵਿਖੇ ਹੋਇਆ | ਪਹਿਲੇ ਦਿਨ ਦੇ ਉਦਘਾਟਨੀ ਸਮਾਰੋਹ ਦੌਰਾਨ ਕੁੰਜੀਵਤ ਭਾਸ਼ਨ ਦਿੰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੁੱਜੇ ਪ੍ਰੋ. ਅਕਸ਼ੈ ਕੁਮਾਰ ਨੇ ਕਿਹਾ ਕਿ ਪਾਪੂਲਰ ਸਾਹਿਤ ਆਪਣੇ ਆਪ ਪੈਦਾ ਨਹੀਂ ਹੁੰਦਾ ਬਲਕਿ ਅਕਾਦਮਿਕ ਜ਼ਿੰਮੇਵਾਰੀ ਅਤੇ ਸਾਹਿਤ ਦੀ ਸਮਝ ਨਾ ਰੱਖਣ ਵਾਲੇ ਲੇਖਕਾਂ ਦੁਆਰਾ ਪੈਦਾ ਕੀਤਾ ਜਾਂਦਾ ਹੈ | ਇਸ ਸੈਸ਼ਨ ਦੌਰਾਨ ਪ੍ਰਧਾਨਗੀ ਭਾਸ਼ਨ ਦਿੰਦਿਆਂ ਪੰਜਾਬੀ 'ਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਪ੍ਰੋ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਪ੍ਰਚਲਿਤ ਰੁਝਾਨਾਂ ਅਤੇ ਸੌਖ ਤੋਂ ਬਾਹਰ ਆ ਕੇ ਅਕਾਦਮਿਕ ਖੋਜ ਦਾ ਪੱਧਰ ਉੱਚਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ |
ਸਾਹਿਤ ਉਤਸਵ ਦੇ ਦੂਸਰੇ ਸਮਾਗਮ 'ਚ ਦਰਸ਼ਨ-ਸ਼ਾਸਤਰ ਦੇ ਮੂਲਭੂਤ ਪ੍ਰਸ਼ਨਾਂ 'ਤੇ ਅਧਾਰਤ ਹੋਏ ਸੈਮੀਨਾਰ ਵਿਚ ਡਾ. ਉਦੈ ਰਤਨ (ਜੇ.ਐੱਨ.ਯੂ.) ਵਲੋਂ ਹੈਬਰਮਾਸ ਅਤੇ ਅੰਬੇਦਕਰ ਚਿੰਤਨ ਬਾਬਤ, ਡਾ. ਰੋਨਾਲਡ ਹੰਸਰਾਜ ਕਾਲਜ ਦਿੱਲੀ ਵਲੋਂ 'ਗਰਾਉਂਡਲੈਸ ਗਰਾਉਂਡ' ਦੀ ਸੰਕਲਪਨਾ ਉੱਪਰ ਅਤੇ ਡਾ. ਲਖਵੀਰ ਸਿੰਘ ਹੰਸਰਾਜ ਕਾਲਜ ਦਿੱਲੀ ਵਲੋਂ ਮਿਸ਼ੇਲ ਫੂਕੋ ਦੇ ਚਿੰਤਨ 'ਤੇ ਤਿੰਨ ਪਰਚੇ ਪੜੇ੍ਹ ਗਏ | ਇਸ ਸ਼ੈਸ਼ਨ ਦੀ ਪ੍ਰਧਾਨਗੀ ਪ੍ਰੋ. ਬਾਬੂ ਥਲਾਇਥ ਸੈਂਟਰ ਫਾਰ ਜਰਮਨ ਸਟੱਡੀਜ਼ ਜੇ.ਐੱਨ.ਯੂ. ਨਵੀਂ ਦਿੱਲੀ ਵਲੋਂ ਕੀਤੀ ਗਈ | ਡਾ. ਗਗਨਜੋਤ ਕੌਰ ਕਮਲਾ ਨਹਿਰੂ ਕਾਲਜ ਨਵੀਂ ਦਿੱਲੀ ਅਤੇ ਡਾ. ਤਨਵੀਰ ਅਲਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਪਹਿਲੇ ਦਿਨ ਦਾ ਤੀਜਾ ਸਮਾਗਮ ਸਾਹਿਤ ਦੀ ਤੱਤ ਮੀਮਾਂਸਿਕ ਸਥਿਤੀ 'ਤੇ ਵਿਚਾਰ ਚਰਚਾ ਸੰਬੰਧੀ ਸੀ, ਜਿਸ ਵਿਚ ਵੱਖ-ਵੱਖ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਨੇ ਭਾਗ ਲਿਆ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਦੀਪਿੰਦਰਜੀਤ ਰੰਧਾਵਾ ਨੇ ਕਿਹਾ ਕਿ ਸਮਕਾਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਿਧਾਂਤਕ ਸਥਿਤੀ ਨੂੰ ਅੰਤਿਮ ਨਹੀਂ ਮੰਨਿਆ ਜਾ ਸਕਦਾ ਸਗੋਂ ਸਭ ਤਰ੍ਹਾਂ ਦੇ ਦਿ੍ਸ਼ਟੀਕੋਣ ਬਰਾਬਰ ਮਾਨਤਾ ਰੱਖਦੇ ਹਨ | ਇਸ ਵਿਚਾਰ ਚਰਚਾ 'ਚ ਦਿੱਲੀ ਯੂਨੀਵਰਸਿਟੀ ਤੋਂ ਸੰਦੀਪ ਸ਼ਰਮਾ, ਪੰਜਾਬੀ ਯੂਨੀਵਰਸਿਟੀ ਤੋਂ ਕੁਲਵਿੰਦਰ ਸਿੰਘ, ਐੱਮ.ਸੀ.ਐੱਮ. ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ ਡਾ. ਜੈਸਮੀਨ ਆਨੰਦ, ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਡਾ. ਅੰਕਿਤਾ ਸੇਠੀ ਨੇ ਵੀ ਵਿਚਾਰ ਪੇਸ਼ ਕੀਤੇ | ਸੰਸਥਾ ਦੇ ਸਕੱਤਰ ਵਰਿੰਦਰਪਾਲ ਸਿੰਘ ਅਨੁਸਾਰ ਸਾਹਿਤ ਉਤਸਵ ਦੇ ਅੱਜ ਪਹਿਲੇ ਦਿਨ ਡਾ. ਆਨੰਦ ਸਪੈਂਸਰ ਦੀ ਪੁਸਤਕ 'ਅੰਡਰਸਟੈਂਡਿੰਗ ਰਿਲੀਜਨ' ਅਤੇ ਡਾ. ਗੁਰਭਗਤ ਸਿੰਘ ਦੀ ਪੁਸਤਕ 'ਸਿੱਖਿਜ਼ਮ ਐਂਡ ਪੋਸਟ ਮਾਡਰਨ ਥਾਟ' ਦੀ ਦੂਜੀ ਐਡੀਸ਼ਨ ਰਿਲੀਜ਼ ਕੀਤੇ ਗਏ ਤੇ ਅੱਜ ਪਹਿਲੇ ਦਿਨ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਇਲਾਵਾ ਦਿੱਲੀ, ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਯੂਨੀਵਰਸਿਟੀ ਤੋਂ ਵੀ ਵਿਦਿਆਰਥੀਆਂ ਨੇ ਭਾਗ ਲਿਆ | ਅੱਜ ਦੇ ਵੱਖ-ਵੱਖ ਸਮਾਗਮਾਂ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਡਾ. ਚੇਤਨਾ ਤਿ੍ਵੇਦੀ, ਡਾ. ਰਸਲੀਨ ਕੌਰ ਅਤੇ ਹਰਕਮਲਪ੍ਰੀਤ ਸਿੰਘ ਨੇ ਨਿਭਾਈ |

ਪਿਛਲੀ ਖ਼ਬਰ ਕੱਲ੍ਹ ਦੇ ਮੁਹਾਲੀ ਰੋਸ ਮਾਰਚ 'ਚ ਵੱਡੀ ਗਿਣਤੀ 'ਚ ਅਧਿਆਪਕ ਸ਼ਮੂਲੀਅਤ ਕਰਨਗੇ-ਪੰਨੂੰ, ਘੁੱਕੇਵਾਲੀ <br/> ਅਗਲੀ ਖ਼ਬਰ ਮਹਿਲਾ ਦਿਵਸ ਹਰ ਔਰਤ ਨੂੰ ਆਪਣੀ ਅਥਾਹ ਸਮਰੱਥਾ ਨੂੰ ਮਹਿਸੂਸ ਕਰਨ ਲਈ ਪ੍ਰੇਰਿਤ ਕਰੇ-ਡਾ. ਗ੍ਰੇਸ ਪਿੰਟੋ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।