29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮਹਿਲਾ ਦਿਵਸ ਹਰ ਔਰਤ ਨੂੰ ਆਪਣੀ ਅਥਾਹ ਸਮਰੱਥਾ ਨੂੰ ਮਹਿਸੂਸ ਕਰਨ ਲਈ ਪ੍ਰੇਰਿਤ ਕਰੇ-ਡਾ. ਗ੍ਰੇਸ ਪਿੰਟੋ <br/>

ਅਜੀਤ ਡੈਸਕ 07-03-2026
ਅੰਮਿ੍ਤਸਰ, 6 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਡਾ. ਏ. ਐੱਫ. ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਮਨਾਏ ਜਾ ਰਹੇ ਮਹਿਲਾ ਦਿਵਸ ਸੰਬੰਧੀ ਡਾ. ਪਿੰਟੋ ਨੇ ਮਹਿਲਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮਹਿਲਾ ਦਿਵਸ ਔਰਤਾਂ ਦੀ ਅਸਾਧਾਰਨ ਭਾਵਨਾ, ਉਨ੍ਹਾਂ ਦੀ ਹਿੰਮਤ, ਹਮਦਰਦੀ, ਬੁੱਧੀ ਅਤੇ ਇਕ ਬਿਹਤਰ ਸੰਸਾਰ ਨੂੰ ਆਕਾਰ ਦੇਣ ਲਈ ਅਟੁੱਟ ਵਚਨਬੱਧਤਾ ਦਾ ਜਸ਼ਨ ਹੈ | ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ 2026 ਦਾ ਜਸ਼ਨ 'ਦਾਨ ਤੋਂ ਲਾਭ' ਵਿਸ਼ਾ ਸਾਨੂੰ ਇਕ ਸ਼ਕਤੀਸ਼ਾਲੀ ਸੱਚ ਦੀ ਯਾਦ ਦਿਵਾਉਂਦਾ ਹੈ: ਜਦੋਂ ਔਰਤਾਂ ਆਪਣਾ ਗਿਆਨ, ਸਮਾਂ, ਉਤਸ਼ਾਹ ਅਤੇ ਪਿਆਰ ਦਿੰਦੀ ਹੈ ਫਿਰ ਉਨ੍ਹਾਂ ਨੂੰ ਬਦਲੇ ਵਿਚ ਸ਼ਕਤੀ, ਵਿਕਾਸ ਮਿਲਣਾ ਚਾਹੀਦਾ ਹੈ ਅਤੇ ਸਮੂਹਿਕ ਤਰੱਕੀ ਪ੍ਰਾਪਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਇਹ ਮਹਿਲਾ ਦਿਵਸ ਹਰ ਔਰਤ ਨੂੰ ਆਪਣੀ ਅਥਾਹ ਸਮਰੱਥਾ ਨੂੰ ਮਹਿਸੂਸ ਕਰਨ ਲਈ ਪ੍ਰੇਰਿਤ ਕਰੇ |

ਪਿਛਲੀ ਖ਼ਬਰ ਨਾਦ ਪ੍ਰਗਾਸੁ ਸੰਸਥਾ ਵਲੋਂ ਖ਼ਾਲਸਾ ਕਾਲਜ ਫਾਰ ਵੁਮੈਨ ਵਿਖੇ 11ਵਾਂ 3 ਦਿਨਾ 'ਅੰਮਿ੍ਤਸਰ ਸਾਹਿਤ ਉਤਸਵ' ਆਰੰਭ <br/> ਅਗਲੀ ਖ਼ਬਰ ਕਣਕ ਨੂੰ ਨਿਸਰਣ ਸਮੇਂ ਉੱਚ ਤਾਪਮਾਨ ਤੋਂ ਬਚਾਉਣ ਲਈ ਕਿਸਾਨ ਯੋਗ ਯਤਨ ਕਰਨ-ਡਾ. ਚਹਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।