23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 02-02-2026
ਛੇਹਰਟਾ, 1 ਫਰਵਰੀ (ਪੱਤਰ ਪ੍ਰੇਰਕ)-ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਜੁੱਗੋ ਜੁੱਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਸਾਹਿਬਾਨ ਜੀ ਦੀ ਅਗਵਾਈ ਵਿਚ ਇਤਿਹਾਸਿਕ ਨਗਰ ਛੇਹਰਟਾ ਤੋਂ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੂਵਿੰਡ ਤੱਕ ਸਜਾਇਆ ਗਿਆ | ਨਗਰ ਕੀਰਤਨ ਦਾ ਕੋਟ ਖਾਲਸਾ ਵਿਖੇ ਪਹੁੰਚਣ ਤੇ ਗੁਰਦੁਆਰਾ ਸਰਕਾਰ ਪੱਤੀ ਦੇ ਪ੍ਰਧਾਨ ਜਥੇ: ਮੇਜਰ ਸਿੰਘ ਸਰਕਾਰੀਆ, ਮੰਗਲ ਸਿੰਘ ਜਰਨਲ ਸਕੱਤਰ, ਕੁਲਵੰਤ ਸਿੰਘ ਖ਼ਜ਼ਾਨਚੀ, ਕੌਂਸਲਰ ਹਰਸਿਮਰਨ ਸਿੰਘ ਸੰਧੂ ਤੇ ਸਮੂਹ ਲੋਕਾਂ ਨਿਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਪੰਜ ਪਿਆਰੇ ਸਾਹਿਬਾਨ ਜੀ ਨੂੰ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ, ਸੰਗਤ ਲਈ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਰਮਨਦੀਪ ਸਿੰਘ ਸੰਧੂ, ਚਰਨਜੀਤ ਸਿੰਘ, ਜਗਦੀਪ ਸਿੰਘ ਸਰਕਾਰੀਆ, ਕਿੰਦਰਬੀਰ ਸਿੰਘ ਸਰਕਾਰੀਆ, ਫਤਹਿ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ, ਗੁਰਬਿੰਦਰ ਸਿੰਘ ਸਰਕਾਰੀਆ, ਜਸਵੰਤ ਸਿੰਘ ਸਾਹੂ, ਪਵਨਪ੍ਰੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਦੇ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਪ੍ਰੀਤ ਸਿੰਘ 'ਤੇ ਯੂ.ਕੇ. ਸਰਕਾਰ ਵਲੋਂ ਲਗਾਈਆਂ ਪਾਬੰਦੀਆਂ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ-ਹਵਾਰਾ ਕਮੇਟੀ <b... ਅਗਲੀ ਖ਼ਬਰ ਇਨਵਿਕਟਸ ਇੰਟਰਨੈਸ਼ਨਲ ਸਕੂਲ ਵਲੋਂ ਟੈਡ-ਐਕਸ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।