13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ 14ਵਾਂ ਤਿੰਨ ਦਿਨਾ ਸਾਲਾਨਾ ਖੇਡ ਸਮਾਰੋਹ ਮਨਾਇਆ <br/>

ਅਜੀਤ ਡੈਸਕ 01-02-2026
ਅੰਮਿ੍ਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਭਾਈ ਗੁਰਇਕਬਾਲ ਸਿੰਘ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਤਰਨ ਤਾਰਨ ਰੋਡ ਵਿਖੇ 14ਵਾਂ ਸਾਲਾਨਾ ਤਿੰਨ ਦਿਨਾ ਖੇਡ ਸਮਾਰੋਹ ਉਤਸ਼ਾਹ ਸਹਿਤ ਮਨਾਇਆ ਗਿਆ | ਇਸ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਮਾਰਚ ਪਾਸਟ, ਸਕੇਟਿੰਗ ,ਯੋਗਾ, ਹੋਰ ਖੇਡਾਂ ਅਤੇ ਖ਼ਾਲਸਾਈ ਸ਼ਸ਼ਤਰ ਕਲਾ ਗਤਕੇ ਦੇ ਜੌਹਰ ਦਿਖਾਏ ਗਏ | ਸਕੂਲ ਪਿ੍ੰਸੀਪਲ ਜਸਲੀਨ ਕੌਰ ਵਲੋਂ ਹਵਾ ਵਿਚ ਗੁਬਾਰੇ ਉਡਾ ਦੇ ਖੇਡਾਂ ਦਾ ਰਸਮੀਂ ਉਦਘਾਟਨ ਕੀਤਾ | ਇਸ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਬੈਕ ਰੇਸ , ਫਰੋਗ ਰੇਸ, ਥਰੀ ਲੈਗ ਰੇਸ, ਡੌਗ ਐਂਡ ਬੋਨ, ਰੀਲੇਅ ਰੇਸ, ਲੈਮਨ ਐਂਡ ਸਪੂਨ ਰੇਸ, ਸਿੰਗਲ ਲੈਗ ਰੇਸ, ਨੀਡਲ ਐਂਡ ਥਰੈਡ ਰੇਸ ਆਦਿ ਰੌਚਕ ਖੇਡਾਂ ਵਿਚ ਹਿੱਸਾ ਲਿਆ ਤੇ ਰੱਸਾਕੱਸੀ, ਕਿ੍ਕਟ, ਤਾਈਕਵਾਂਡੋ ਅਤੇ ਬੈਡਮਿੰਟਨ ਦੇ ਹਾਊਸ ਵਾਈਜ ਮੁਕਾਬਲੇ ਅਲੱਗ- ਅਲੱਗ ਗਰਾਊਾਡਾਂ ਵਿਚ ਕਰਵਾਏ ਗਏ | ਸਕੁਲ ਦੇ ਲੱਗਪੱਗ ਹਰ ਵਿਦਿਆਰਥੀ ਨੇ ਖੇਡਾਂ ਵਿਚ ਹਿੱਸਾ ਲਿਆ ਤੇ ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਮੈਡਮ ਵਲੋਂ ਮੈਡਲ ਦਿੱਤੇ ਗਏ | ਇਸ ਦੌਰਾਨ ਸਕੂਲ ਸਟਾਫ ਦੀਆਂ ਵੀ ਖੇਡਾਂ ਕਰਵਾਈਆਂ ਗਈਆਂ |

ਪਿਛਲੀ ਖ਼ਬਰ ਨਿਗਮ ਦੇ ਵਧੀਕ ਕਮਿਸ਼ਨਰ ਵਲੋਂ ਭਗਤਾਂਵਾਲਾ ਅਤੇ ਝਬਾਲ ਰੋਡ ਡੰਪ ਸਾਈਟਾਂ ਦਾ ਦੌਰਾ <br/> ਅਗਲੀ ਖ਼ਬਰ ਸਰੂਪ ਰਾਣੀ ਕਾਲਜ ਦੀ ਬਾਕਸਿੰਗ ਟੀਮ ਨੇ ਇੰਟਰ ਕਾਲਜ ਮੁਕਾਬਲੇ ਵਿਚ 4 ਤਗਮੇ ਜਿੱਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।