12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵਲੋਂ ਨਾਟਕਕਾਰ ਜਤਿੰਦਰ ਬਰਾੜ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 26-01-2026
ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)- ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਨੇ ਉੱਘੇ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਦੇ ਦੇਹਾਂਤ ਉਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਇਸਨੂੰ ਪੰਜਾਬ ਅਤੇ ਕੌਮੀ ਲੋਕ ਪੱਖੀ ਰੰਗਮੰਚ ਅਤੇ ਜਮਹੂਰੀ ਲਹਿਰ ਦੇ ਖੇਤਰ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ ਅਤੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਵਿਰਾਸਤੀ ਕਮੇਟੀ ਦੇ ਕਨਵੀਨਰਾਂ ਡਾ: ਪਰਮਿੰਦਰ ਅਤੇ ਕੇਵਲ ਧਾਲੀਵਾਲ ਤੋਂ ਇਲਾਵਾ ਡਾ: ਨਵਸ਼ਰਨ, ਡਾ: ਅਤੁਲ, ਡਾ: ਅਰੀਤ, ਅਮੋਲਕ ਸਿੰਘ, ਜਸਵੰਤ ਜੱਸ, ਸੁਮੀਤ ਅੰਮਿ੍ਤਸਰ, ਰਮੇਸ਼ ਯਾਦਵ, ਯਸ਼ਪਾਲ ਝਬਾਲ , ਗੁਰਬਚਨ ਸਿੰਘ, ਐਡਵੋਕੇਟ ਅਮਰਜੀਤ ਬਾਈ ਅਤੇ ਡਾ: ਕਸ਼ਮੀਰ ਸਿੰਘ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਤਿੰਦਰ ਬਰਾੜ ਨੇ ਗੁਰਸ਼ਰਨ ਭਾਅ ਜੀ ਤੋਂ ਵਿਗਿਆਨਕ ਸੇਧ ਲੈਂਦੇ ਹੋਏ ਆਪਣੀ ਖਾਲਸਾ ਕਾਲਜ ਦੇ ਸਾਹਮਣੇ ਵਾਲੀ ਫੈਕਟਰੀ ਨੂੰ ਪੰਜਾਬ ਨਾਟਸ਼ਾਲਾ ਦੇ ਆਧੁਨਿਕ ਥੀਏਟਰ 'ਚ ਤਬਦੀਲ ਕਰਕੇ ਰੰਗਮੰਚ ਦੇ ਵਿਕਾਸ ਪ੍ਰਤੀ ਆਪਣੀ ਸਮਰਪਿਤ ਭਾਵਨਾ ਨੂੰ ਸਥਾਪਿਤ ਕੀਤਾ |
ਜਮਹੂਰੀ ਚਿੰਤਕ ਡਾ: ਪਰਮਿੰਦਰ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਅਤੇ ਮਨੁੱਖੀ ਹੱਕਾਂ ਦੇ ਨਾਮਵਰ ਕਾਰਕੁੰਨ ਡਾ: ਨਵਸ਼ਰਨ ਨੇ ਦੱਸਿਆ ਕਿ ਜਤਿੰਦਰ ਬਰਾੜ ਨੇ ਆਪਣੇ ਲਿਖੇ ਕਈ ਮਹੱਤਵਪੂਰਨ ਨਾਟਕਾਂ ਦੇ ਸੈਂਕੜੇ ਸ਼ੋਅ ਕਰਕੇ ਰੰਗਮੰਚ ਦੇ ਖੇਤਰ ਵਿਚ ਆਪਣੀ ਕਲਾ ਦਾ ਲੋਹਾ ਮਨਵਾਇਆ ਅਤੇ ਗੁਰਸ਼ਰਨ ਭਾਅ ਜੀ ਵਾਂਗ ਨਾਟਕਾਂ ਰਾਹੀਂ ਲੋਕਾਂ ਨੂੰ ਆਪਣੇ ਜਮਹੂਰੀ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨ ਅਤੇ ਲੋਕ ਪੱਖੀ ਸਮਾਜਿਕ, ਸਭਿਆਚਾਰਕ ਅਤੇ ਸਿਆਸੀ ਤਬਦੀਲੀ ਦਾ ਸਪੱਸ਼ਟ ਸੁਨੇਹਾ ਦਿੱਤਾ |
ਪਿਛਲੀ ਖ਼ਬਰ ਬਰਮਿੰਘਮ ਦੇ ਸਾਬਕਾ ਮੇਅਰ ਕਾਰਲ ਰਾਈਸ ਦੀ ਅਗਵਾਈ ਹੇਠ 23 ਮੈਂਬਰੀ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ <br/... ਅਗਲੀ ਖ਼ਬਰ ਜਤਿੰਦਰ ਬਰਾੜ ਦੇ ਅਕਾਲ ਚਲਾਣਾ 'ਤੇ ਦੁੱਖ ਦਾ ਇਜ਼ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।