12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਰਾੜ ਰੰਗਮੰਚ ਦੇ ਨਿਪੁੰਨ ਕਲਾਕਾਰ, ਨਾਟਕਕਾਰ, ਚਿੱਤਰਕਾਰ ਅਤੇ ਵਧੀਆ ਸਾਹਿਤਕਾਰ ਸਨ-ਛੀਨਾ ਜਤਿੰਦਰ ਬਰਾੜ ਦੇ ਅਕਾਲ ਚਲਾਣਾ 'ਤੇ ਦੁੱਖ ਦਾ ਇਜ਼ਹਾਰ

ਅਜੀਤ ਡੈਸਕ 26-01-2026
ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਮੂਹ ਅਹੁੱਦੇਦਾਰਾਂ ਅਤੇ ਹਰੇਕ ਅਦਾਰਿਆਂ ਦੇ ਮੁੱਖੀਆਂ ਨੇ ਅੱਜ ਨਾਮਵਰ ਸ਼੍ਰੋਮਣੀ ਨਾਟਕਕਾਰ ਅਤੇ ਕਈ ਮਾਣਮੱਤੇ ਸਨਮਾਨ ਪ੍ਰਾਪਤ ਕਰਨ ਵਾਲੇ ਜਤਿੰਦਰ ਬਰਾੜ ਦੇ ਅਕਾਲ ਚਲਾਣੇ 'ਤੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ ਹੈ, ਬਰਾੜ ਜੋ ਕਿ ਗਵਰਨਿੰਗ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਵਜੋਂ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਸਨ, ਨੇ ਥੀਏਟਰ ਅਤੇ ਸਾਹਿਤ ਲਈ ਇਕ ਸੰਸਥਾ ਵਜੋਂ ਆਪਣਾ ਅਹਿਮ ਯੋਗਦਾਨ ਪਾਇਆ | ਇਸ ਮÏਕੇ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਖਾਲਸਾ ਯੂਨੀਵਰਸਿਟੀ ਦੇ ਪ੍ਰੋ^ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਬਰਾੜ ਦੇ ਅਚਨਚੇਤ ਜਹਾਨੋਂ ਰੁਖਸਤ ਹੋਣ 'ਤੇ ਅਫਸੋਸ ਜਾਹਿਰ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਗੁਰ ਦੇ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ |.ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਲਈ ਨਿਭਾਈਆਂ ਗਈਆਂ ਉਨ੍ਹਾਂ ਦੀਆਂ ਸੇਵਾਵਾਂ ਅਨਮੋਲ ਹਨ, ਜਿਨ੍ਹਾਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ |
ਪਿਛਲੀ ਖ਼ਬਰ ਜਤਿੰਦਰ ਬਰਾੜ ਦੇ ਅਕਾਲ ਚਲਾਣਾ 'ਤੇ ਦੁੱਖ ਦਾ ਇਜ਼ਹਾਰ ਅਗਲੀ ਖ਼ਬਰ ਅੰਮਿ੍ਤਸਰ ਬਾਈਪਾਸ ਬਣਿਆ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਕਾਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।