06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਿਹਤ ਸਿਖਲਾਈ ਕੈਂਪ ਲਗਾਇਆ, ਪੀਣ ਵਾਲੇ ਪਾਣੀ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਵੰਡੀਆਂ

ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਆਰੋਗਿਆ ਫਾਊਂਡੇਸ਼ਨ ਆਫ਼ ਇੰਡੀਆ ਦੇ ਪੰਜਾਬ ਸੰਭਾਗ ਵਲੋਂ ਫ਼ਾਜ਼ਿਲਕਾ ਦੇ ਪਿੰਡ ਜੰਡਵਾਲਾ ਭੀਮੇਸ਼ਾਹ ਵਿਖੇ 5 ਰੋਜ਼ਾ ਆਰੋਗਿਆ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿਚ ਪੇਂਡੂ ਸੇਵਿਕਾਵਾਂ ਨੂੰ ਸਿਹਤ ਸਬੰਧੀ ਸਿਖਲਾਈ ਦਿੱਤੀ ਗਈ।

ਅਜੀਤ ਡੈਸਕ 06-11-2026
ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਆਰੋਗਿਆ ਫਾਊਂਡੇਸ਼ਨ ਆਫ਼ ਇੰਡੀਆ ਦੇ ਪੰਜਾਬ ਸੰਭਾਗ ਵਲੋਂ ਫ਼ਾਜ਼ਿਲਕਾ ਦੇ ਪਿੰਡ ਜੰਡਵਾਲਾ ਭੀਮੇਸ਼ਾਹ ਵਿਖੇ 5 ਰੋਜ਼ਾ ਆਰੋਗਿਆ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿਚ ਪੇਂਡੂ ਸੇਵਿਕਾਵਾਂ ਨੂੰ ਸਿਹਤ ਸਬੰਧੀ ਸਿਖਲਾਈ ਦਿੱਤੀ ਗਈ। ਫਾਊਂਡੇਸ਼ਨ ਦੇ ਪੰਜ ਪ੍ਰਾਂਤਾਂ ਦੀ ਆਰੋਗਿਆ ਸਿੱਖਿਆ ਇੰਚਾਰਜ ਮੋਨਿਕਾ ਵਾਰਵਲ ਨੇ ਆਪਣੇ ਸਾਥੀ ਸੁੰਦਰ ਪਾਲ ਉੱਤਰਾਖੰਡ ਅਤੇ ਆਕਾਸ਼ਦੀਪ ਸਿੰਘ ਉੱਤਰਾਖੰਡ ਨਾਲ ਮਿਲ ਕੇ ਸਿਹਤਮੰਦ ਰਹਿਣ ਦੇ ਤਰੀਕੇ ਦੱਸੇ। ਇਸ ਮੌਕੇ ਏਕਲ ਫਾਊਂਡੇਸ਼ਨ ਆਫ਼ ਇੰਡੀਆ ਦੇ ਪੂਰਬੀ ਪੰਜਾਬ ਦੇ ਪ੍ਰਧਾਨ ਲੀਲਾਧਰ ਸ਼ਰਮਾ ਤੋਂ ਇਲਾਵਾ ਹੋਰ ਅਹੁਦੇਦਾਰਾਂ ਸੁਰਿੰਦਰ ਮੂਲੜੀ, ਆਸ਼ਾ ਨਾਗਪਾਲ, ਗੋਪਾਲ ਠਠਈ, ਨਰੇਸ਼ ਨਾਰੰਗ, ਰਾਮ ਕੁਮਾਰ ਅਤੇ ਰਵੀ ਮੱਕੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੇਂਡੂ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਪੀਣ ਵਾਲੇ ਪਾਣੀ ਦੇ ਸੈਂਪਲਾਂ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਵੀ ਵੰਡੀਆਂ ਗਈਆਂ। ਇਹ ਮਸ਼ੀਨਾਂ ਪਿੰਡਾਂ ਵਿਚ ਜਾ ਕੇ ਪੀਣ ਵਾਲੇ ਪਾਣੀ ਦੀ ਜਾਂਚ ਕਰਨ ਲਈ ਵਰਤੀਆਂ ਜਾਣਗੀਆਂ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਦਾ ਸੰਗਤਾਂ ਨੇ ਕੀਤਾ ਫੁੱਲਾਂ ਦੀ ਵਰਖਾ ਨਾਲ ਭਰਵ... ਅਗਲੀ ਖ਼ਬਰ ਪੈਨੇਸੀਆ ਸੀਨੀਅਰ ਸੈਕੰਡਰੀ ਸਕੂਲ ਦੇ ਕਰਾਟੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਗੱਡੇ ਝੰਡੇ, 2 ਸੋਨ ਅਤੇ 1 ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।