03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨਵੀਂ ਟੀਮ ਵਲੋਂ ਸਾਹਿੱਤਿਕ ਸਰਗਰਮੀਆਂ ਨੂੰ ਹੋਰ ਹੁਲਾਰਾ ਦੇਣ ਦਾ ਭਰੋਸਾ

ਜਲਾਲਾਬਾਦ,2 ਨਵੰਬਰ (ਜਸਕਰਨ ਸਿੰਘ ਤਨੇਜਾ)-ਸਾਹਿੱਤ ਸਭਾ ਰਜਿ:ਜਲਾਲਾਬਾਦ ਦੀ ਇਕ ਅਹਿਮ ਮੀਟਿੰਗ ਬਾਹਮਣੀ ਰੋਡ ਸਥਿਤ ਐਫੀਸ਼ੀਅਟ ਕਾਲਜ ਵਿਖੇ ਹੋਈ, ਜਿਸ ਵਿਚ ਸਭਾ ਦੇ ਮੌਜੂਦਾ ਪ੍ਰਧਾਨ ਕੁਲਦੀਪ ਸਿੰਘ ਬਰਾੜ ਨੂੰ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ਅਤੇ ਸਾਹਿੱਤਿਕ ਖੇਤਰ ਵਿਚ ਯੋਗਦਾਨ ਨੂੰ ਦੇਖਦਿਆਂ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਭਾ ਦੇ ਮੈਂਬਰਾਂ ਵਲੋਂ ਉਨ੍ਹਾਂ ਦੀ ਅਗਵਾਈ ਵਿਚ ਸਾਹਿੱਤਿਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਆਸ ਪ੍ਰਗਟਾਈ ਗਈ।

ਅਜੀਤ ਡੈਸਕ 03-11-2026
ਜਲਾਲਾਬਾਦ,2 ਨਵੰਬਰ (ਜਸਕਰਨ ਸਿੰਘ ਤਨੇਜਾ)-ਸਾਹਿੱਤ ਸਭਾ ਰਜਿ:ਜਲਾਲਾਬਾਦ ਦੀ ਇਕ ਅਹਿਮ ਮੀਟਿੰਗ ਬਾਹਮਣੀ ਰੋਡ ਸਥਿਤ ਐਫੀਸ਼ੀਅਟ ਕਾਲਜ ਵਿਖੇ ਹੋਈ, ਜਿਸ ਵਿਚ ਸਭਾ ਦੇ ਮੌਜੂਦਾ ਪ੍ਰਧਾਨ ਕੁਲਦੀਪ ਸਿੰਘ ਬਰਾੜ ਨੂੰ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ਅਤੇ ਸਾਹਿੱਤਿਕ ਖੇਤਰ ਵਿਚ ਯੋਗਦਾਨ ਨੂੰ ਦੇਖਦਿਆਂ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਭਾ ਦੇ ਮੈਂਬਰਾਂ ਵਲੋਂ ਉਨ੍ਹਾਂ ਦੀ ਅਗਵਾਈ ਵਿਚ ਸਾਹਿੱਤਿਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਆਸ ਪ੍ਰਗਟਾਈ ਗਈ। ਮੀਟਿੰਗ ਦੌਰਾਨ ਪਿਛਲੇ ਕਾਰਜਕਾਲ ਦੇ ਪ੍ਰਧਾਨ ਸੰਦੀਪ ਝਾਂਬ ਨੇ ਸਭਾ ਵਲੋਂ ਪਿਛਲੇ ਸਾਲ ਦੌਰਾਨ ਕਰਵਾਈਆਂ ਗਈਆਂ ਸਾਹਿੱਤਿਕ ਸਰਗਰਮੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਜਲਾਲਾਬਾਦ ਦੇ ਸਾਹਿਤਕਾਰਾਂ ਅਤੇ ਸਭਾ ਦੇ ਮੈਂਬਰਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਦੌਰਾਨ ਜਨਰਲ ਸਕੱਤਰ ਹਰਸ਼ਦੀਪ ਬੋਪਾ ਰਾਏ ਅਤੇ ਕੈਸ਼ੀਅਰ ਦੀਪਕ ਨਾਰੰਗ ਵਲੋਂ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਭਾ ਦੇ ਮੈਂਬਰ ਸੁਖਪ੍ਰੀਤ ਬਰਾੜ ਦਾ ਕੈਨੇਡਾ ਦੀਆਂ ਵੱਖ-ਵੱਖ ਸਾਹਿੱਤ ਸਭਾਵਾਂ ਵਿਚ ਆਪਣੀਆਂ ਰਚਨਾਵਾਂ ਰਾਹੀਂ ਨਾਮਣਾ ਖੱਟ ਕੇ ਵਾਪਸ ਪਰਤਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਬਰਾੜ ਨੇ ਆਪਣੀ ਅਤੇ ਸਮੁੱਚੀ ਪੁਰਾਣੀ ਟੀਮ ਦੀ ਅਸਤੀਫ਼ੇ ਦੀ ਪੇਸ਼ਕਸ਼ ਕਰਦਿਆਂ ਨਵੀਂ ਟੀਮ ਦੀ ਚੋਣ ਦਾ ਐਲਾਨ ਕੀਤਾ। ਇਸ ਤਹਿਤ ਕੁਲਦੀਪ ਸਿੰਘ ਬਰਾੜ ਨੂੰ ਪ੍ਰਧਾਨ, ਕਨਵਰ ਜਤਿੰਦਰ ਸਿੰਘ ਬੇਦੀ ਨੂੰ ਸਰਪ੍ਰਸਤ, ਪਰਮਜੀਤ ਧਮੀਜਾ ਨੂੰ ਜਨਰਲ ਸਕੱਤਰ ਅਤੇ ਨੀਰਜ ਛਾਬੜਾ ਨੂੰ ਕੈਸ਼ੀਅਰ ਚੁਣਿਆ ਗਿਆ। ਦੁਬਾਰਾ ਪ੍ਰਧਾਨ ਚੁਣੇ ਜਾਣ ’ਤੇ ਕੁਲਦੀਪ ਸਿੰਘ ਬਰਾੜ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸਭਾ ਵੱਲੋਂ ਭਵਿੱਖ ਵਿਚ ਨਾਮਵਰ ਕਵੀਆਂ, ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸੱਦ ਕੇ ਰੂਬਰੂ ਸਮਾਗਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੂੰ ਸਾਹਿੱਤ ਨਾਲ ਜੋੜਨ ਅਤੇ ਜਲਾਲਾਬਾਦ ਵਿਚ ਸਾਹਿੱਤਿਕ ਸਰਗਰਮੀਆਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਪ੍ਰਵੇਸ਼ ਖੰਨਾ, ਬਲਵੀਰ ਸਿੰਘ ਰਹੇਜਾ, ਪ੍ਰਕਾਸ਼ ਦੋਸ਼ੀ, ਗੋਪਾਲ ਬਜਾਜ, ਪ੍ਰੀਤੀ ਬਬੂਟਾ, ਊਛਾ ਝਾਂਬ, ਪਰਮ ਝਾਂਬ, ਰਜਿੰਦਰ ਸਿੱਧੂ, ਅਮਰੀਕ ਸਿੰਘ ਬੋਪਾ ਰਾਏ, ਸਰਲੀਨਦੀਪ ਕੌਰ ਸਿੱਧੂ ਅਤੇ ਵਿਪਨ ਜਲਾਲਾਬਾਦ ਸਮੇਤ ਸਭਾ ਦੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਦੀ ਮੌਤ ਅਗਲੀ ਖ਼ਬਰ ਚੱਲਦੀ ਬੱਸ ’ਚੋਂ ਉਤਰਣ ਸਮੇਂ ਡਿਗਣ ਨਾਲ ਲੜਕੀ ਹੋਈ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।