23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਜਾਗਰੂਕਤਾ ਸੈਸ਼ਨ ਕਰਵਾਇਆ

ਅਬੋਹਰ, 22 ਅਕਤੂਬਰ (ਵਿਵੇਕ ਹੂੜੀਆ)- ਆਧਾਰਸ਼ਿਲਾ ਸਕੂਲ ਵਿਖੇ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਕੁਦਰਤੀ ਆਫ਼ਤ ਪ੍ਰਬੰਧਨ ਤੇ ਪ੍ਰਾਇਮਰੀ ਇਲਾਜ (ਫਰਸਟ ਏਡ)’ ਵਪਾਰਕ ਵਿਸ਼ੇ ’ਤੇ ਇਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦੌਰਾਨ ਰਾਸ਼ਟਰੀ ਆਫ਼ਤ ਪ੍ਰਤੀਕਰਮ ਬਲ ਬਠਿੰਡਾ ਦੀ ਟੀਮ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਦੀਆਂ ਸਥਿਤੀਆਂ ਵਿਚ ਸੁਰੱਖਿਅਤ ਰਹਿਣ ਅਤੇ ਦੂਜਿਆਂ ਦੀ ਮਦਦ ਕਰਨ ਦੇ ਵਿਵਹਾਰਿਕ ਤਰੀਕੇ ਸਮਝਾਏ।

ਅਜੀਤ ਡੈਸਕ 23-10-2026
ਅਬੋਹਰ, 22 ਅਕਤੂਬਰ (ਵਿਵੇਕ ਹੂੜੀਆ)- ਆਧਾਰਸ਼ਿਲਾ ਸਕੂਲ ਵਿਖੇ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਕੁਦਰਤੀ ਆਫ਼ਤ ਪ੍ਰਬੰਧਨ ਤੇ ਪ੍ਰਾਇਮਰੀ ਇਲਾਜ (ਫਰਸਟ ਏਡ)’ ਵਪਾਰਕ ਵਿਸ਼ੇ ’ਤੇ ਇਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦੌਰਾਨ ਰਾਸ਼ਟਰੀ ਆਫ਼ਤ ਪ੍ਰਤੀਕਰਮ ਬਲ ਬਠਿੰਡਾ ਦੀ ਟੀਮ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਦੀਆਂ ਸਥਿਤੀਆਂ ਵਿਚ ਸੁਰੱਖਿਅਤ ਰਹਿਣ ਅਤੇ ਦੂਜਿਆਂ ਦੀ ਮਦਦ ਕਰਨ ਦੇ ਵਿਵਹਾਰਿਕ ਤਰੀਕੇ ਸਮਝਾਏ। ਸੈਸ਼ਨ ਦੌਰਾਨ ਐਨ.ਡੀ.ਆਰ.ਐਫ. ਦੀ ਟੀਮ ਵਲੋਂ ਅੱਗ ਤੋਂ ਬਚਾਅ, ਸੀ.ਪੀ.ਆਰ., ਪ੍ਰਾਇਮਰੀ ਇਲਾਜ, ਹੜ੍ਹਾਂ ਤੋਂ ਬਚਾਅ ਤੇ ਭੂਚਾਲ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਪ੍ਰੈਕਟੀਕਲ ਰਾਹੀਂ ਸਿੱਖਿਆ ਕਿ ਕਿਸੇ ਵੀ ਸੰਕਟ ਦੇ ਸਮੇਂ ਘਬਰਾਉਣ ਦੀ ਬਜਾਏ ਸੁਚੇਤਤਾ, ਧੀਰਜ ਤੇ ਸੂਝ-ਬੂਝ ਨਾਲ ਕੰਮ ਲੈਣਾ ਕਿੰਨਾ ਜ਼ਰੂਰੀ ਹੈ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਰੱਖਿਆ ਦੀ ਸਿੱਖਿਆ ਹੀ ਅਸਲ ਵਿਚ ਜੀਵਨ ਦੀ ਸਿੱਖਿਆ ਹੈ। ਜਾਗਰੂਕਤਾ, ਪੂਰੀ ਤਿਆਰੀ ਤੇ ਸਹੀ ਗਿਆਨ ਨਾਲ ਕਈ ਅਨਮੋਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਪਿਛਲੀ ਖ਼ਬਰ - ਖੇਡਾਂ ਵਤਨ ਪੰਜਾਬ ਦੀਆਂ ਅੰਡਰ-14- ਤੀਰ-ਅੰਦਾਜ਼ੀ ’ਚ ਫ਼ਾਜ਼ਿਲਕਾ ਦੀ ਟੀਮ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਗੱਡੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।