ਸੱਚਖੰਡ ਕਾਨਵੈਂਟ ਸਕੂਲ ਵਿਖੇ ‘ਪ੍ਰੀਕਸ-2026’ ਪ੍ਰੀਖਿਆ ਕਰਵਾਈ
ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਸੱਚਖੰਡ ਕਾਨਵੈਂਟ ਸਕੂਲ ਅਬੋਹਰ ਵਿਖੇ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਪੋਟੈਂਸ਼ੀਆ ਅਕੈਡਮੀ ਦੇ ਸਹਿਯੋਗ ਨਾਲ ‘ਪ੍ਰੀਕਸ-2026’ (ਰਿਵਾਰਡ ਕਮ ਸਕਾਲਰਸ਼ਿਪ ਐਗਜ਼ਾਮ) ਕਰਵਾਇਆ ਗਿਆ। ਇਸ ਪ੍ਰੀਖਿਆ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਯੋਗਤਾ ਪਰਖਣ ਤੇ 100 ਪ੍ਰਤੀਸ਼ਤ ਤੱਕ ਦੀ ਸਕਾਲਰਸ਼ਿਪ ਹਾਸਲ ਕਰਨ ਦਾ ਸੁਨਹਿਰੀ ਮੌਕਾ ਮਿਲਿਆ।
ਅਜੀਤ ਡੈਸਕ
17-10-2026