09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

‘ ਜੋਸ਼’ ਟੀਮਾਂ ਨਾਲ ’ਟੀ.ਬੀ. ਮੁਕਤ ਭਾਰਤ’ ਅਭਿਆਨ ਨੂੰ ਮਿਲੇਗਾ ਨਵਾਂ ਜੋਸ਼-ਡਿਪਟੀ ਕਮਿਸ਼ਨਰ

ਫਾਜ਼ਿਲਕਾ, 8 ਅਕਤੂਬਰ (ਦਵਿੰਦਰ ਪਾਲ ਸਿੰਘ)- ਟੀ. ਬੀ.

ਟੀ.ਬੀ. ਪ੍ਰੋਗਰਾਮ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ, ਪੰਚਾਇਤਾਂ ਤੇ ਸਿਹਤ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਸਿਵਲ ਸਰਜਨ ਡਾ. ਕਵਿਤਾ ਸਿੰਘ, ਡਾ. ਨੀਲੂ ਚੁੱਘ ਅਤੇ ਹੋਰ। ਅਜੀਤ ਤਸਵੀਰ 09-10-2026
ਫਾਜ਼ਿਲਕਾ, 8 ਅਕਤੂਬਰ (ਦਵਿੰਦਰ ਪਾਲ ਸਿੰਘ)- ਟੀ.ਬੀ. ਵਿਰੁੱਧ ਮੁਹਿੰਮ ਵਿਚ ਭਾਈਚਾਰਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਯੁਵਾ ਮਾਮਲੇ ਤੇ ਖੇਡ ਮੰਤਰਾਲਾ ਅਤੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ ’ਤੇ ‘ਜੋਸ਼’ ਟੀਮਾਂ ਦੇ ਗਠਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਪ੍ਰਧਾਨਗੀ, ਸਿਵਲ ਸਰਜਨ ਡਾ. ਕਵਿਤਾ ਸਿੰਘ ਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਨੀਲੂ ਚੁੱਘ ਦੀ ਮੌਜੂਦਗੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਨੌਜਵਾਨਾਂ ਦੀ ਅਗਵਾਈ ਹੇਠ 11 ਰਾਜਾਂ ਤੇ 55 ਜ਼ਿਲ੍ਹਿਆਂ ਵਿਚ ‘ਜੋਸ਼’ ਟੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ‘ਮਾਈ ਭਾਰਤ’ ਐਪ ਰਾਹੀਂ ਕਲਾਸ-9 ਅਧਿਕਾਰੀ, ਐਨ.ਸੀ.ਸੀ. ਕੈਡੇਟਸ ਤੇ ਵਲੰਟੀਅਰਜ਼ ਇਸ ਵਿਚ ਰਜਿਸਟਰ ਹੋ ਕੇ ਗਤੀਵਿਧੀਆਂ ਚਲਾਉਣਗੇ ਜਿਸ ਨਾਲ ਟੀ.ਬੀ. ਮੁਕਤ ਭਾਰਤ ਦਾ ਸੰਦੇਸ਼ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਜਾਵੇਗਾ। ਸਿਵਲ ਸਰਜਨ ਡਾ. ਕਵਿਤਾ ਸਿੰਘ ਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਨੀਲੂ ਚੁੱਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਏ.ਆਈ. ਤਕਨੀਕ ਦੀਆਂ 4 ਐਕਸ-ਰੇ ਮਸ਼ੀਨਾਂ ਰਾਹੀਂ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ‘ਜੋਸ਼’ ਟੀਮਾਂ ਟੀ.ਬੀ. ਦੇ ਲੱਛਣਾਂ, ਮੁਫ਼ਤ ਇਲਾਜ ਤੇ ਸਮਾਜਿਕ ਭਰਮ-ਭੁਲੇਖਿਆਂ ਨੂੰ ਦੂਰ ਕਰਨ ਵਿਚ ਅਹਿਮ ਯੋਗਦਾਨ ਪਾਉਣਗੀਆਂ। ਇਸ ਮੌਕੇ ਸ਼੍ਰੀ ਅਰੋੜਵੰਸ ਸੇਵਾ ਦਲ ਸੋਸਾਇਟੀ ਫਾਜ਼ਿਲਕਾ, ਜਨ ਸੇਵਾ ਸੋਸਾਇਟੀ ਫਾਜ਼ਿਲਕਾ, ਸੁਨੀਲ ਵਧਵਾ (ਅਬੋਹਰ), ਜ਼ਿਲ੍ਹੇ ਦੀਆਂ 10 ਟੀ.ਬੀ. ਮੁਕਤ ਪੰਚਾਇਤਾਂ, ਟੀ.ਬੀ. ਚੈਂਪੀਅਨ ਬਿਮਪਾਲ ਸਿੰਘ ਤੇ ਸਿਹਤ ਸਟਾਫ਼ ਨੂੰ ਸਨਮਾਨ ਪੱਤਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾ. ਦਿਵਾਕਰ, ਡਾ. ਮੋਨਿਕਾ, ਡਾ. ਵਿਕਰਮ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਦਿਵੇਸ਼ ਕੁਮਾਰ ਅਤੇ ਹੋਰ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ 10 ਅਕਤੂਬਰ ਨੂੰ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਸੰਗਰੂਰ ’ਚ ਗਰਜਣਗੇ ਪੰਜਾਬ ਦੇ ਸਮੂਹ ਮੁਲਾਜ਼ਮ-ਮਾਸਟਰ ਕੇਡਰ ਯੂਨੀਅਨ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 13 ਮੁਕੱਦਮੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।