05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਿਭਾਗ ’ਤੇ ਲਗਾਏ ਗੰਭੀਰ ਦੋਸ਼, ਅਧਿਕਾਰੀਆਂ ਨੇ ਦੋਸ਼ ਨਕਾਰੇ

ਫ਼ਾਜ਼ਿਲਕਾ, 4 ਅਕਤੂਬਰ(ਦਵਿੰਦਰ ਪਾਲ ਸਿੰਘ)-ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਹੀ ਇੱਕ ਡਿੱਪੂ ਹੋਲਡਰ ਵਲੋਂ ਵਿਭਾਗੀ ਪ੍ਰਬੰਧ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ। ਮਾਮਲਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਘੜੁਮੀ ਦੇ ਡਿੱਪੂ ਹੋਲਡਰ ਹਰਜੀਤ ਸਿੰਘ ਨਾਲ ਸਬੰਧਤ ਹੈ, ਜਿਸ ਵਲੋਂ ਹੀਰਾਂ ਵਾਲੀ ਪਿੰਡ ਦੀ ਰਾਸ਼ਨ ਸਪਲਾਈ ਅਤੇ ਵੰਡ ਨੂੰ ਲੈ ਕੇ ਇਤਰਾਜ਼ ਜਤਾਏ ਗਏ ਹਨ।

ਅਜੀਤ ਡੈਸਕ 05-10-2026
ਫ਼ਾਜ਼ਿਲਕਾ, 4 ਅਕਤੂਬਰ(ਦਵਿੰਦਰ ਪਾਲ ਸਿੰਘ)-ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਹੀ ਇੱਕ ਡਿੱਪੂ ਹੋਲਡਰ ਵਲੋਂ ਵਿਭਾਗੀ ਪ੍ਰਬੰਧ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ। ਮਾਮਲਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਘੜੁਮੀ ਦੇ ਡਿੱਪੂ ਹੋਲਡਰ ਹਰਜੀਤ ਸਿੰਘ ਨਾਲ ਸਬੰਧਤ ਹੈ, ਜਿਸ ਵਲੋਂ ਹੀਰਾਂ ਵਾਲੀ ਪਿੰਡ ਦੀ ਰਾਸ਼ਨ ਸਪਲਾਈ ਅਤੇ ਵੰਡ ਨੂੰ ਲੈ ਕੇ ਇਤਰਾਜ਼ ਜਤਾਏ ਗਏ ਹਨ। ਡਿੱਪੂ ਹੋਲਡਰ ਨੇ ਕਿਹਾ ਕਿ ਹੀਰਾਂ ਵਾਲੀ ਪਿੰਡ ਦੀ ਸਪਲਾਈ ਅਲਾਟ ਕਰ ਦਿੱਤੀ ਗਈ, ਜਦਕਿ ਇਸ ਸਬੰਧੀ ਉਸ ਦੀ ਸਹਿਮਤੀ ਨਹੀਂ ਲਈ ਗਈ ਸੀ। ਉਸ ਦੇ ਮੁਤਾਬਕ ਜਦੋਂ ਹੀਰਾਂ ਵਾਲੀ ਪਿੰਡ ਵਿਚ ਰਾਸ਼ਨ ਅਤੇ ਕਿੱਟਾਂ ਦੀ ਵੰਡ ਹੋਣੀ ਸੀ ਤਾਂ ਸਪਲਾਈ ਕੀਤਾ ਗਿਆ ਰਾਸ਼ਨ ਅਤੇ ਕਿੱਟਾਂ ਉਸ ਦੀ ਜਾਣਕਾਰੀ ਤੋਂ ਬਿਨਾਂ ਸਰਪੰਚ ਦੀ ਨਿੱਜੀ ਜਗ੍ਹਾ ’ਤੇ ਰੱਖਵਾ ਦਿੱਤੀਆਂ ਗਈਆਂ। ਡਿੱਪੂ ਹੋਲਡਰ ਦਾ ਦੋਸ਼ ਹੈ ਕਿ ਉਸ ਨੂੰ ਇਸ ਗੱਲ ਦੀ ਵੀ ਪੂਰੀ ਜਾਣਕਾਰੀ ਨਹੀਂ ਸੀ ਕਿ ਰਾਸ਼ਨ ਅਤੇ ਕਿੱਟਾਂ ਕਿੱਥੇ ਰੱਖੀਆਂ ਗਈਆਂ ਹਨ। ਇਸ ਤੋਂ ਬਾਅਦ ਜਦੋਂ ਰਾਸ਼ਨ ਅਤੇ ਕਿੱਟਾਂ ਦੀ ਵੰਡ ਦਾ ਸਮਾਂ ਆਇਆ ਤਾਂ ਉਸ ਦੇ ਮੁਤਾਬਕ ਉਸ ਨੂੰ ਪਿੱਛੇ ਕਰਕੇ ਸਰਪੰਚ ਅਤੇ ਏ.ਐੱਫ.ਐੱਸ.ਓ ਵਲੋਂ ਰਾਸ਼ਨ ਦੀ ਵੰਡ ਕੀਤੀ ਗਈ। ਇਸ ਕਾਰਨ ਡਿੱਪੂ ਹੋਲਡਰ ਵਲੋਂ ਪੂਰੇ ਮਾਮਲੇ ’ਤੇ ਇਤਰਾਜ਼ ਜਤਾਉਂਦਿਆਂ ਵਿਭਾਗੀ ਕਾਰਵਾਈ ’ਤੇ ਸਵਾਲ ਚੁੱਕੇ ਗਏ ਹਨ। ਦੂਜੇ ਪਾਸੇ ਇਸ ਮਾਮਲੇ ਸਬੰਧੀ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਏ.ਐੱਫ.ਐੱਸ.ਓ ਨੇ ਡਿੱਪੂ ਹੋਲਡਰ ਵਲੋਂ ਲਗਾਏ ਗਏ ਦੋਸ਼ਾਂ ਬਾਰੇ ਕਿਹਾ ਕਿ ਉਨ੍ਹਾਂ ਵਲੋਂ ਸਰਪੰਚ ਦੀ ਹਾਜ਼ਰੀ ਵਿਚ ਡਿੱਪੂ ਹੋਲਡਰ ਦੀਆਂ ਪਰਚੀਆਂ ਰਾਹੀਂ ਹੀ ਕਣਕ ਅਤੇ ਕਿੱਟਾਂ ਦੀ ਵੰਡ ਕੀਤੀ ਗਈ ਹੈ। ਏ.ਐੱਫ.ਐੱਸ.ਓ ਮੁਤਾਬਕ ਜਦੋਂ ਬਾਕੀ ਬੱਚੇ ਰਾਸ਼ਨ ਅਤੇ ਕਿੱਟਾਂ ਦੀ ਗਿਣਤੀ ਸਬੰਧੀ ਡਿੱਪੂ ਹੋਲਡਰ ਨੂੰ ਪੁੱਛਿਆ ਗਿਆ ਤਾਂ ਉਸ ਕੋਲੋਂ ਬਚੇ ਹੋਏ ਸਮਾਨ ਦੀ ਗਿਣਤੀ ਕਰਵਾਉਣ, ਜੇਕਰ ਕੋਈ ਸ਼ਾਰਟੇਜ ਹੈ ਤਾਂ ਉਸ ਦੀ ਪੂਰਤੀ ਕਰਨ ਜਾਂ ਉਸ ਦਾ ਹਿਸਾਬ ਦੇਣ ਸਬੰਧੀ ਜਾਣਕਾਰੀ ਮੰਗੀ ਗਈ। ਪਰ ਵਿਭਾਗ ਦਾ ਦਾਅਵਾ ਹੈ ਕਿ ਇਸ ਦੀ ਬਜਾਏ ਡਿੱਪੂ ਹੋਲਡਰ ਵਲੋਂ ਉਲਟਾ ਵਿਭਾਗ ’ਤੇ ਹੀ ਇਲਜ਼ਾਮ ਲਗਾਏ ਜਾਣ ਲੱਗ ਪਏ। ਇਸ ਤਰ੍ਹਾਂ ਹੁਣ ਇਸ ਮਾਮਲੇ ਵਿਚ ਡਿੱਪੂ ਹੋਲਡਰ ਅਤੇ ਵਿਭਾਗ ਵਲੋਂ ਇਕ-ਦੂਜੇ ’ਤੇ ਵੱਖ-ਵੱਖ ਦੋਸ਼ ਲਗਾਏ ਜਾ ਰਹੇ ਹਨ। ਇਕ ਪਾਸੇ ਡਿੱਪੂ ਹੋਲਡਰ ਵਲੋਂ ਰਾਸ਼ਨ ਅਤੇ ਕਿੱਟਾਂ ਦੀ ਵੰਡ ਦੀ ਪ੍ਰਕਿਰਿਆ ’ਤੇ ਸਵਾਲ ਚੁੱਕੇ ਜਾ ਰਹੇ ਹਨ।
ਪਿਛਲੀ ਖ਼ਬਰ ਹਲਕਾ ਇੰਚਾਰਜ ਸੁਹਾਨੀ ਡੋਡਾ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਜੇਤੂ ਖਿਡਾਰੀਆਂ ਦਾ ਸਨਮਾਨ ਅਗਲੀ ਖ਼ਬਰ ਸੁਸ਼ੀਲ ਸਿਆਗ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।