17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗੋਪੀ ਚੰਦ ਕਾਲਜ ਵਿਖੇ ਵਿਸ਼ਵ ਸਾਖਰਤਾ ਪਖਵਾੜਾ ਮਨਾਇਆ

ਅਬੋਹਰ,16 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਸਥਾਨਕ ਗੋਪੀਚੰਦ ਆਰਿਆ ਮਹਿਲਾ ਕਾਲਜ ਵਿਖੇ ਵਿਸ਼ਵ ਸਾਖਰਤਾ ਪਖਵਾੜਾ ਮਨਾਇਆ ਗਿਆ ਜੋ ਵੁਮੈਨ ਸਟੱਡੀਜ਼ ਸੈਂਟਰ ਤੇ ਰੈੱਡ ਰਿਬਨ ਕਲੱਬ ਦੇ ਸਾਂਝੇ ਤਾਲਮੇਲ ਨਾਲ ਕਰਵਾਇਆ ਗਿਆ। ਪਖਵਾੜੇ ਦੌਰਾਨ ਵਿਦਿਆਰਥਣਾਂ ਵਿਚ ਸਿੱਖਿਆ, ਸਿਹਤ, ਸਮਾਜਿਕ ਜਾਗਰੂਕਤਾ ਤੇ ਨਸ਼ਾ-ਮੁਕਤੀ ਪ੍ਰਤੀ ਸੰਵੇਦਨਸ਼ੀਲਤਾ ਵਿਕਸਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

ਅਜੀਤ ਡੈਸਕ 17-09-2026
ਅਬੋਹਰ,16 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਸਥਾਨਕ ਗੋਪੀਚੰਦ ਆਰਿਆ ਮਹਿਲਾ ਕਾਲਜ ਵਿਖੇ ਵਿਸ਼ਵ ਸਾਖਰਤਾ ਪਖਵਾੜਾ ਮਨਾਇਆ ਗਿਆ ਜੋ ਵੁਮੈਨ ਸਟੱਡੀਜ਼ ਸੈਂਟਰ ਤੇ ਰੈੱਡ ਰਿਬਨ ਕਲੱਬ ਦੇ ਸਾਂਝੇ ਤਾਲਮੇਲ ਨਾਲ ਕਰਵਾਇਆ ਗਿਆ। ਪਖਵਾੜੇ ਦੌਰਾਨ ਵਿਦਿਆਰਥਣਾਂ ਵਿਚ ਸਿੱਖਿਆ, ਸਿਹਤ, ਸਮਾਜਿਕ ਜਾਗਰੂਕਤਾ ਤੇ ਨਸ਼ਾ-ਮੁਕਤੀ ਪ੍ਰਤੀ ਸੰਵੇਦਨਸ਼ੀਲਤਾ ਵਿਕਸਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਇੱਕ ਜਾਗਰੂਕਤਾ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿਚ ਕਾਲਜ ਦੀ ਵਿਦਿਆਰਥਣ ਭਵਿਆ ਵਰਮਾ ਨੇ ਐੱਚ.ਆਈ.ਵੀ. ਏਡਜ਼ ਤੇ ਮਹਿਲਾ ਸਾਖਰਤਾ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵਿਦਿਆਰਥਣਾਂ ਨਾਲ ਸੰਵਾਦ ਕੀਤਾ। ਉਸ ਨੇ ਸਿਹਤ ਸੰਬੰਧੀ ਜਾਗਰੂਕਤਾ ਤੇ ਔਰਤਾਂ ਦੀ ਸਿੱਖਿਆ ਦੇ ਮਹੱਤਵ ’ਤੇ ਵਿਸਥਾਰ ਨਾਲ ਚਰਚਾ ਕੀਤੀ। ਇਸੇ ਲੜੀ ਵਿਚ ‘ਨਾਦਾਨ ਪਰਿੰਦੇ’ ਨੁੱਕੜ ਨਾਟਕ ਦਾ ਮੰਚਨ ਵੀ ਕੀਤਾ ਗਿਆ। ਪਖਵਾੜੇ ਨੂੰ ਸਫਲ ਬਣਾਉਣ ’ਚ ਮੀਡੀਆ ਸਲਾਹਕਾਰ ਡਾ.ਨੀਰਜ ਮਹਿਤਾ, ਵੁਮੈਨ ਸਟੱਡੀਜ਼ ਸੈਂਟਰ ਦੀ ਕੋਆਰਡੀਨੇਟਰ ਅਮਨਦੀਪ ਕੌਰ, ਦਿਨੇਸ਼ ਸ਼ਰਮਾ, ਵਨੀਤਾ ਮੱਕੜ ਤੇ ਸੁਨੀਲ ਸੋਨੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਕਿਹਾ ਕਿ ਸਾਖਰਤਾ ਵਿਅਕਤੀ ਦੇ ਜੀਵਨ ’ਚ ਗਿਆਨ ਤੇ ਆਤਮ-ਵਿਸ਼ਵਾਸ ਦਾ ਸੰਚਾਰ ਕਰਦੀ ਹੈ। ਵਿਸ਼ੇਸ਼ ਤੌਰ ’ਤੇ ਔਰਤਾਂ ਦੀ ਸਿੱਖਿਆ ਪੂਰੇ ਪਰਿਵਾਰ ਤੇ ਸਮਾਜ ਦੇ ਵਿਕਾਸ ਦਾ ਆਧਾਰ ਬਣਦੀ ਹੈ।
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਵਾਦ-ਵਿਵਾਦ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।