11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਿੰਡ ਬਾਰੇਕੇ ’ਚ ‘ਆਪ’ ਦੀ ਅੰਦਰੂਨੀ ਨਾਰਾਜ਼ਗੀ ਖ਼ਤਮ, ਸੰਦੀਪ ਸਿੰਘ ਭੱਟੀ ਦੀ ਪਹਿਲਕਦਮੀ ਨਾਲ ਵਰਕਰਾਂ ਦੇ ਗਿਲੇ-ਸ਼ਿਕਵੇ ਦੂਰ

ਫ਼ਾਜ਼ਿਲਕਾ, 10 ਸਤੰਬਰ (ਅਮਰਜੀਤ ਸ਼ਰਮਾ)-ਪਿੰਡ ਬਾਰੇਕੇ ਵਿਖੇ ਪਾਰਟੀ ਦੀਆਂ ਕੁੱਝ ਗੱਲਾਂ ਤੋਂ ਨਾਰਾਜ਼ ਚੱਲ ਰਹੇ ਆਮ ਆਦਮੀ ਪਾਰਟੀ ਦੇ ਵਰਕਰ ਸਾਥੀਆਂ ਨਾਲ ਸੰਦੀਪ ਸਿੰਘ ਭੱਟੀ ਵਲੋਂ ਇਕ ਅਹਿਮ ਬੈਠਕ ਕੀਤੀ ਗਈ। ਇਸ ਖੁੱਲ੍ਹੇ ਦਿਲ ਨਾਲ ਹੋਈ ਗੱਲਬਾਤ ਦੌਰਾਨ ਨਾਰਾਜ਼ ਵਰਕਰਾਂ ਦੀਆਂ ਭਾਵਨਾਵਾਂ, ਸਮੱਸਿਆਵਾਂ ਅਤੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਆਪਸੀ ਗਿਲੇ-ਸ਼ਿਕਵੇ ਪੂਰੀ ਤਰ੍ਹਾਂ ਦੂਰ ਕੀਤੇ ਗਏ।

ਅਜੀਤ ਡੈਸਕ 11-09-2026
ਫ਼ਾਜ਼ਿਲਕਾ, 10 ਸਤੰਬਰ (ਅਮਰਜੀਤ ਸ਼ਰਮਾ)-ਪਿੰਡ ਬਾਰੇਕੇ ਵਿਖੇ ਪਾਰਟੀ ਦੀਆਂ ਕੁੱਝ ਗੱਲਾਂ ਤੋਂ ਨਾਰਾਜ਼ ਚੱਲ ਰਹੇ ਆਮ ਆਦਮੀ ਪਾਰਟੀ ਦੇ ਵਰਕਰ ਸਾਥੀਆਂ ਨਾਲ ਸੰਦੀਪ ਸਿੰਘ ਭੱਟੀ ਵਲੋਂ ਇਕ ਅਹਿਮ ਬੈਠਕ ਕੀਤੀ ਗਈ। ਇਸ ਖੁੱਲ੍ਹੇ ਦਿਲ ਨਾਲ ਹੋਈ ਗੱਲਬਾਤ ਦੌਰਾਨ ਨਾਰਾਜ਼ ਵਰਕਰਾਂ ਦੀਆਂ ਭਾਵਨਾਵਾਂ, ਸਮੱਸਿਆਵਾਂ ਅਤੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਆਪਸੀ ਗਿਲੇ-ਸ਼ਿਕਵੇ ਪੂਰੀ ਤਰ੍ਹਾਂ ਦੂਰ ਕੀਤੇ ਗਏ। ਇਸ ਮੌਕੇ ਸੰਦੀਪ ਸਿੰਘ ਭੱਟੀ ਨੇ ਕਿਹਾ ਕਿ ਪਾਰਟੀ ਦਾ ਹਰ ਵਰਕਰ ਇਕ ਪਰਿਵਾਰ ਦਾ ਅਹਿਮ ਹਿੱਸਾ ਹੈ ਅਤੇ ਹਰ ਸਾਥੀ ਦਾ ਮਾਣ-ਸਨਮਾਨ ਹਮੇਸ਼ਾ ਸਭ ਤੋਂ ਉੱਪਰ ਰਹੇਗਾ। ਬੈਠਕ ਤੋਂ ਬਾਅਦ ਸਾਰੇ ਨਾਰਾਜ਼ ਸਾਥੀਆਂ ਨੇ ਆਪਣੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਮੁੜ ਆਮ ਆਦਮੀ ਪਾਰਟੀ ਨਾਲ ਮਜ਼ਬੂਤੀ ਨਾਲ ਖੜ੍ਹਨ ਅਤੇ ਪਾਰਟੀ ਨੂੰ ਹੋਰ ਤਾਕਤ ਦੇਣ ਦਾ ਐਲਾਨ ਕੀਤਾ। ਸੰਦੀਪ ਭੱਟੀ ਨੇ ਕਿਹਾ ਕਿ ਵਰਕਰਾਂ ਦਾ ਇਕੱਠ, ਭਰੋਸਾ ਅਤੇ ਤਾਕਤ ਹੀ ਪਾਰਟੀ ਦੀ ਸਭ ਤੋਂ ਵੱਡੀ ਪੂੰਜੀ ਹੈ। ਆਉਣ ਵਾਲੇ ਸਮੇਂ ਵਿਚ ਸਾਰੇ ਸਾਥੀ ਇੱਕਜੁੱਟ ਹੋ ਕੇ ਲੋਕ ਸੇਵਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨਗੇ।
ਪਿਛਲੀ ਖ਼ਬਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਵਲੋਂ ਟੀਕਾਕਰਨ ਕੈਂਪਾਂ ਦਾ ਜਾਇਜ਼ਾ ਅਗਲੀ ਖ਼ਬਰ ਐਕਸਟੈਨਸ਼ਨ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।