22 ਨਵੰਬਰ ਨੂੰ ਜਲਾਲਾਬਾਦ ਦੇ ਸਟੇਡੀਅਮ ਵਿਚ ਹੋਵੇਗਾ ਵਿਸ਼ਾਲ ਜਾਗਰਨ, ਪ੍ਰਸਿੱਧ ਭਜਨ ਗਾਇਕ ਕਨ੍ਹਈਆ ਮਿੱਤਲ ਕਰਨਗੇ ਬਾਬਾ ਜੀ ਦਾ ਗੁਣਗਾਨ
ਜਲਾਲਾਬਾਦ, 20 ਨਵੰਬਰ (ਜਤਿੰਦਰ ਪਾਲ ਸਿੰਘ)-ਸ੍ਰੀ ਖਾਟੂ ਸ਼ਿਆਮ ਦੇ ਵਿਸ਼ਾਲ ਜਾਗਰਨ ਨੂੰ ਲੈ ਕੇ ਸ਼ਹਿਰ ਵਿਚ ਧਾਰਮਿਕ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਸਬੰਧ ਵਿਚ 22 ਨਵੰਬਰ ਨੂੰ ਜਲਾਲਾਬਾਦ ਦੇ ਸਟੇਡੀਅਮ ਵਿਖੇ ਰਾਤ ਨੂੰ ਕਰਵਾਏ ਜਾ ਰਹੇ ਜਾਗਰਨ ਦਾ ਸੱਦਾ ਦੇਣ ਲਈ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਅਗਵਾਈ ਹੇਠ ਸ਼ਹਿਰ ਵਿਚ ਝੰਡਾ ਯਾਤਰਾ ਕੱਢੀ ਗਈ।
ਝੰਡਾ ਯਾਤਰਾ ਕੱਢਣ ਸਮੇਂ ਰਥ ’ਤੇ ਸ੍ਰੀ ਖਾਟੂ ਸ਼ਿਆਮ ਦੀ ਪੂਜਾ ਕਰਦੇ ਹੋਏ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ। ਤਸਵੀਰ-ਜਤਿੰਦਰ ਪਾਲ ਸਿੰਘ
21-11-2026