07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜੈਨੇਸਿਸ ਡੈਂਟਲ ਕਾਲਜ ਵਲੋਂ ਗੁਰਦੁਆਰਾ ਜ਼ਾਮਨੀ ਸਾਹਿਬ ਬਜੀਦਪੁਰ ਵਿਖੇ ਮੁਫ਼ਤ ਡੈਂਟਲ ਚੈੱਕਅਪ ਕੈਂਪ

ਫ਼ਿਰੋਜ਼ਪੁਰ,6 ਸਤੰਬਰ (ਗੁਰਿੰਦਰ ਸਿੰਘ)- ਹਜੇਨੇਸਿਸ ਡੈਂਟਲ ਕਾਲਜ ਐਂਡ ਹਸਪਤਾਲ ਵਲੋਂ ਸਮਾਜ ਸੇਵਾ ਦੀ ਲੜੀ ਤਹਿਤ ਐਤਵਾਰ ਨੂੰ ਬਾਜੀਦਪੁਰ ਸਥਿਤ ਸ਼੍ਰੀ ਗੁਰਦੁਆਰਾ ਜ਼ਾਮਨੀ ਸਾਹਿਬ ਵਿਖੇ ਮੁਫ਼ਤ ਡੈਂਟਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 200 ਤੋਂ ਵੱਧ ਮਰੀਜ਼ਾਂ ਅਤੇ ਸ਼ਰਧਾਲੂਆਂ ਦੇ ਦੰਦਾਂ ਦੀ ਮੁਫ਼ਤ ਜਾਂਚ ਕੀਤੀ ਗਈ।

ਅਜੀਤ ਡੈਸਕ 07-09-2026
ਫ਼ਿਰੋਜ਼ਪੁਰ,6 ਸਤੰਬਰ (ਗੁਰਿੰਦਰ ਸਿੰਘ)- ਹਜੇਨੇਸਿਸ ਡੈਂਟਲ ਕਾਲਜ ਐਂਡ ਹਸਪਤਾਲ ਵਲੋਂ ਸਮਾਜ ਸੇਵਾ ਦੀ ਲੜੀ ਤਹਿਤ ਐਤਵਾਰ ਨੂੰ ਬਾਜੀਦਪੁਰ ਸਥਿਤ ਸ਼੍ਰੀ ਗੁਰਦੁਆਰਾ ਜ਼ਾਮਨੀ ਸਾਹਿਬ ਵਿਖੇ ਮੁਫ਼ਤ ਡੈਂਟਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 200 ਤੋਂ ਵੱਧ ਮਰੀਜ਼ਾਂ ਅਤੇ ਸ਼ਰਧਾਲੂਆਂ ਦੇ ਦੰਦਾਂ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਮੌਕੇ ਡਾ.ਗਗਨਦੀਪ ਹਾਂਡਾ ਤੇ ਡਾ.ਜਤਿਨ ਗਿੱਲ ਨੇ ਮਰੀਜ਼ਾਂ ਦੀ ਜਾਂਚ ਕਰਦਿਆਂ ਉਨ੍ਹਾਂ ਨੂੰ ਲੋੜ ਅਨੁਸਾਰ ਇਲਾਜ ਸਬੰਧੀ ਸਲਾਹ ਦਿੱਤੀ। ਇਸ ਦੇ ਨਾਲ ਹੀ ਦੰਦਾਂ ਦੀ ਸਹੀ ਸੰਭਾਲ ਅਤੇ ਮੂੰਹ ਦੀ ਸਿਹਤ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਾਕਟਰਾਂ ਨੇ ਕਿਹਾ ਕਿ ਦੰਦਾਂ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਸਹੀ ਢੰਗ ਨਾਲ ਦੰਦਾਂ ਦੀ ਸਫ਼ਾਈ ਕਰਨਾ, ਦਿਨ ਵਿਚ ਦੋ ਵਾਰ ਬਰੱਸ਼ ਕਰਨਾ, ਸੰਤੁਲਿਤ ਖ਼ੁਰਾਕ ਲੈਣਾ ਤੇ ਸਮੇਂ-ਸਮੇਂ ’ਤੇ ਦੰਦਾਂ ਦੇ ਮਾਹਿਰ ਤੋਂ ਜਾਂਚ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੰਦਾਂ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਨੂੰ ਅਣਗੌਲਿਆ ਨਾ ਕੀਤਾ ਜਾਵੇ ਤੇ ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ। ਕੈਂਪ ਦੌਰਾਨ ਕਾਲਜ ਦੇ ਪੀ.ਆਰ.ਓ. ਰਣਜੀਤ ਸਿੰਘ ਅਤੇ ਮਨਜੀਤ ਸਿੰਘ ਵਲੋਂ ਸੇਵਾ ਭਾਵਨਾ ਤਹਿਤ ਸ਼ਰਧਾਲੂਆਂ ਨੂੰ ਮੁਫ਼ਤ ਟੂਥਬ੍ਰਸ਼ ਤੇ ਟੂਥਪੇਸਟ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਜੇਨੇਸਿਸ ਡੈਂਟਲ ਕਾਲਜ ਐਂਡ ਹਸਪਤਾਲ ਵਲੋਂ ਸਮਾਜ ਸੇਵਾ ਦੇ ਉਦੇਸ਼ ਨਾਲ ਸਮੇਂ-ਸਮੇਂ ’ਤੇ ਅਜਿਹੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਦੇ ਨਾਲ ਲੋੜਵੰਦਾਂ ਨੂੰ ਮਾਹਿਰ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਪਿਛਲੀ ਖ਼ਬਰ ਜ਼ੀਰਾ ਰੈਲੀ ’ਚ ਸ਼ਾਮਿਲ ਹੋਣ ਲਈ ਗੁਰਪ੍ਰੀਤ ਸਿੰਘ ਸੇਖੋਂ ਦੇ ਸਮਰਥਕ ਮੁੱਦਕੀ ਤੋਂ ਵੱਡੀ ਗਿਣਤੀ ’ਚ ਹੋਏ ਰਵਾਨਾ ਅਗਲੀ ਖ਼ਬਰ ਬਾਬਾ ਵਡਭਾਗ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।