06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ 2026 ’ਚ ਸਿਮਰਨਜੀਤ ਸਿੰਘ ਢਿੱਲੋਂ ਨੇ ਫ਼ਾਜ਼ਿਲਕਾ ਦੇ ਅਧਿਆਪਕਾਂ ਤੋਂ ਮੰਗਿਆ ਸਮਰਥਨ

ਫ਼ਾਜ਼ਿਲਕਾ, 5 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ 2026 ਦੇ ਮੱਦੇਨਜ਼ਰ ਗ੍ਰੈਜੂਏਟਸ ਕਾਂਸਟੀਚਿਊਐਂਸੀ ਤੋਂ ਉਮੀਦਵਾਰ ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਨੇ ਫ਼ਾਜ਼ਿਲਕਾ ਵਿਖੇ ਅਧਿਆਪਕਾਂ ਨਾਲ ਵਿਸ਼ੇਸ਼ ਬੈਠਕ ਕਰਕੇ ਸਮਰਥਨ ਦੀ ਅਪੀਲ ਕੀਤੀ। ਇਹ ਬੈਠਕ ਉਨ੍ਹਾਂ ਦੇ ਸਨੇਹੀ ਮਾਣਿਕ ਵਰਮਾ ਤੇ ਰਾਜਪੂਤ ਸਭਾ ਫ਼ਾਜ਼ਿਲਕਾ ਦੇ ਪ੍ਰਧਾਨ ਰਾਜਿੰਦਰ ਵਰਮਾ (ਛਿੰਦਾ) ਦੀ ਰਿਹਾਇਸ਼ ’ਤੇ ਹੋਈ।

ਅਜੀਤ ਡੈਸਕ 06-09-2026
ਫ਼ਾਜ਼ਿਲਕਾ, 5 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ 2026 ਦੇ ਮੱਦੇਨਜ਼ਰ ਗ੍ਰੈਜੂਏਟਸ ਕਾਂਸਟੀਚਿਊਐਂਸੀ ਤੋਂ ਉਮੀਦਵਾਰ ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਨੇ ਫ਼ਾਜ਼ਿਲਕਾ ਵਿਖੇ ਅਧਿਆਪਕਾਂ ਨਾਲ ਵਿਸ਼ੇਸ਼ ਬੈਠਕ ਕਰਕੇ ਸਮਰਥਨ ਦੀ ਅਪੀਲ ਕੀਤੀ। ਇਹ ਬੈਠਕ ਉਨ੍ਹਾਂ ਦੇ ਸਨੇਹੀ ਮਾਣਿਕ ਵਰਮਾ ਤੇ ਰਾਜਪੂਤ ਸਭਾ ਫ਼ਾਜ਼ਿਲਕਾ ਦੇ ਪ੍ਰਧਾਨ ਰਾਜਿੰਦਰ ਵਰਮਾ (ਛਿੰਦਾ) ਦੀ ਰਿਹਾਇਸ਼ ’ਤੇ ਹੋਈ। ਐਡਵੋਕੇਟ ਢਿੱਲੋਂ ਨੇ ਦੱਸਿਆ ਕਿ ਚੋਣਾਂ 20 ਸਤੰਬਰ ਨੂੰ ਹੋਣਗੀਆਂ। ਉਨ੍ਹਾਂ ਦਾ ਸੀਰੀਅਲ ਨੰਬਰ 45 ਹੈ ਤੇ ਉਨ੍ਹਾਂ ਨੇ ਵੋਟਰਾਂ ਨੂੰ ਪਹਿਲੀ ਪਸੰਦ (ਪ੍ਰੈਫਰੈਂਸ ਵੋਟ ਨੰਬਰ 1) ਦੇਣ ਦੀ ਮੰਗ ਕੀਤੀ। ਵੋਟ ਪਾਉਣ ਲਈ ਵੋਟਰ ਆਈ.ਡੀ., ਡਰਾਈਵਿੰਗ ਲਾਇਸੈਂਸ, ਪਾਸਪੋਰਟ ਜਾਂ ਹੋਰ ਸਰਕਾਰੀ ਪਛਾਣ ਪੱਤਰ ਨਾਲ ਲਿਆਉਣਾ ਲਾਜ਼ਮੀ ਹੈ। ਇਸ ਮੌਕੇ ਅਸ਼ਵਨੀ ਸਹਿਗਲ, ਨਰੇਸ਼ ਵਰਮਾ, ਵਿਕਰਮ ਵਰਮਾ, ਅਭੀਨਵ ਵਰਮਾ, ਵਿਵੇਕ ਵਰਮਾ, ਨਵਲ ਮਨਚੰਦਾ, ਸੰਜੀਵ ਕੁੱਕੜ, ਰਾਜੇਸ਼ ਕੁੱਕੜ, ਰਿਸ਼ੂ ਸੇਠੀ, ਰਾਕੇਸ਼ ਸੁਖੀਜਾ, ਆਕਾਸ਼ ਖੇੜਾ, ਰਾਹੁਲ ਨਾਰੰਗ, ਸੋਨੂੰ ਵਰਮਾ ਆਦਿ ਸਮੇਤ ਕਈ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਸ਼ਿਵਾਲਿਕ ਪਬਲਿਕ ਸਕੂਲ ਵਲੋਂ ਅਧਿਆਪਕਾਂ ਲਈ ਵਿਸ਼ੇਸ਼ ਪਾਰਟੀ ਅਗਲੀ ਖ਼ਬਰ ਸ਼ੈਲਰ ਦੀ ਕੰਧ ਹੇਠ ਆਉਣ ਕਾਰਨ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।