ਸਿਮੀਗੋ ਸਕੂਲ ਦੇ ਵਿਦਿਆਰਥੀਆਂ ਨੇ ਖੋ-ਖੋ ਮੁਕਾਬਲੇ ’ਚ ਮਾਰੀਆਂ ਮੱਲਾਂ
ਅਬੋਹਰ, 2 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਸਿਮੀਗੋ ਇੰਟਰਨੈਸ਼ਨਲ ਸਕੂਲ ਦੇ ਉਮਰ ਵਰਗ 17 ਸਾਲ ਦੇ ਲੜਕਿਆਂ ਦੀ ਟੀਮ ਨੇ ਜ਼ੋਨਲ ਪੱਧਰੀ ਖੋ-ਖੋ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰ ਅਤੇ ਸਕੂਲ ਦੀਆਂ ਲੜਕੀਆਂ ਦੀ ਟੀਮ ਨੇ ਉਮਰ ਵਰਗ 14 ਸਾਲ ਦੇ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕਰ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ’ਤੇ ਸਕੂਲ ਕਮੇਟੀ ਦੇ ਚੇਅਰਮੈਨ ਨਰੇਸ਼ ਕੁਮਾਰ ਗੋਇਲ, ਪ੍ਰਿੰਸੀਪਲ ਰਜਨੀ ਸ਼ਰਮਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਹੈ।
ਅਜੀਤ ਡੈਸਕ
03-09-2026