20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਨੇ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ

ਫ਼ਾਜ਼ਿਲਕਾ, 19 ਅਗਸਤ (ਅਮਰਜੀਤ ਸ਼ਰਮਾ)-ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਤੀਜ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ’ਚ ਕਲੱਬ ਦੀਆਂ ਮਹਿਲਾ ਮੈਂਬਰਾਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕਰਦਿਆਂ ਪੰਜਾਬੀ ਸਭਿਆਚਾਰ, ਲੋਕ-ਵਿਰਾਸਤ ਅਤੇ ਪਰੰਪਰਾਵਾਂ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ।

ਅਜੀਤ ਡੈਸਕ 20-08-2026
ਫ਼ਾਜ਼ਿਲਕਾ, 19 ਅਗਸਤ (ਅਮਰਜੀਤ ਸ਼ਰਮਾ)-ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਤੀਜ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ’ਚ ਕਲੱਬ ਦੀਆਂ ਮਹਿਲਾ ਮੈਂਬਰਾਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕਰਦਿਆਂ ਪੰਜਾਬੀ ਸਭਿਆਚਾਰ, ਲੋਕ-ਵਿਰਾਸਤ ਅਤੇ ਪਰੰਪਰਾਵਾਂ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਸਮਾਗਮ ਦੀ ਸ਼ੁਰੂਆਤ ਸੁਨੀਤਾ ਸਚਦੇਵਾ, ਸੁਨੀਤਾ ਅਹੂਜਾ, ਪ੍ਰਿਆ ਸੇਠੀ, ਮਮਤਾ ਗਗਨੇਜਾ ਅਤੇ ਕਵਿਤਾ ਗਰੋਵਰ ਆਦਿ ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ। ਇਸ ਉਪਰੰਤ ਅੰਜੂ ਬੱਬਰ ਨੇ ਤੀਜ ਦੇ ਤਿਉਹਾਰ ਦੀ ਮਹੱਤਤਾ ਅਤੇ ਪੰਜਾਬੀ ਸਭਿਆਚਾਰ ਵਿਚ ਇਸ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸੁਨੀਤਾ ਸਚਦੇਵਾ , ਪ੍ਰਿਆ ਸੇਠੀ, ਸੁਨੀਤਾ ਅਹੂਜਾ, ਸਾਨੀਆ ਛਾਬੜਾ, ਊਮਾ ਗੋਇਲ, ਸੁਜਾਤਾ ਨਾਰੰਗ, ਵਾਣੀ ਨਾਰੰਗ, ਨੀਲਮ ਸਚਦੇਵਾ, ਨੈਨਾ ਗਗਨੇਜਾ, ਪੂਜਾ ਵਾਟਸ, ਅਨੀਤਾ, ਅੰਜੂ ਬੱਬਰ, ਸਵੀਟੀ ਸਪੜਾ, ਵੀਣਾ ਠਠਈ, ਅਨੂ ਜਸੂਜਾ, ਓਵੀਆ, ਰੇਖਾ ਸ਼ਰਮਾ, ਅਟਿਕਾ, ਸੀਮਾ, ਅਰਸ਼ੀਆ, ਅਯਾਨਾ, ਬਿਹਾਨੀ ਅਤੇ ਆਰਤੀ ਮੋਂਗਾ ਆਦਿ ਨੇ ਰਵਾਇਤੀ ਗਿੱਧਾ ਅਤੇ ਨਾਚ ਪੇਸ਼ ਕਰਕੇ ਤੀਜ ਦੇ ਲੋਕ ਗੀਤਾਂ ਅਤੇ ਲੋਕ ਰੰਗਾਂ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਜੀਵਤ ਕੀਤਾ। ਸੁਜਾਤਾ ਨਾਰੰਗ, ਊਮਾ ਗੋਇਲ, ਪੂਜਾ ਵਾਟਸ, ਨੈਨਾ ਗਗਨੇਜਾ, ਅਨੀਤਾ ਸਚਦੇਵਾ ਅਤੇ ਸਾਨੀਆ ਛਾਬੜਾ ਵਲੋਂ ਪੇਸ਼ ਕੀਤੀ ਗਈ ਸ਼ਾਨਦਾਰ ਸਕਿੱਟ ਨੇ ਵੀ ਹਾਜ਼ਰੀਨ ਦਾ ਖ਼ੂਬ ਮਨੋਰੰਜਨ ਕੀਤਾ। ਨੀਲਮ ਸਚਦੇਵਾ ਅਤੇ ਅਨੀਤਾ ਸਚਦੇਵਾ ਵਲੋਂ ਤੰਬੋਲਾ ਖੇਡ ਕਰਵਾਈ ਗਈ, ਜਦਕਿ ਕਵਿਤਾ ਗਰੋਵਰ ਵਲੋਂ ਤੀਜ ਨਾਲ ਸਬੰਧਿਤ ਪ੍ਰਸ਼ਨੋਤਰੀ ਕਰਵਾਈ ਗਈ। ਸਮਾਗਮ ਦਾ ਮੰਚ ਸੰਚਾਲਨ ਸੁਨੀਤਾ ਸਚਦੇਵਾ ਅਤੇ ਰੇਖਾ ਸ਼ਰਮਾ ਨੇ ਬਾਖ਼ੂਬੀ ਕੀਤਾ। ਇਸ ਦੌਰਾਨ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਵੱਖ-ਵੱਖ ਤਸਵੀਰਾਂ ਅਤੇ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ , ਜਿਨ੍ਹਾਂ ਵਿਚ ਪੰਜਾਬ ਦੀਆਂ ਪੁਰਾਤਨ ਪਰੰਪਰਾਵਾਂ, ਪਹਿਰਾਵੇ ਅਤੇ ਸਭਿਆਚਾਰ ਦੀ ਸੁੰਦਰ ਝਲਕ ਵੇਖਣ ਨੂੰ ਮਿਲੀ। ਕਲੱਬ ਦੀਆਂ ਮਹਿਲਾ ਮੈਂਬਰਾਂ ਨੇ ਕਿਹਾ ਕਿ ਅਜਿਹੇ ਸਭਿਆਚਾਰਕ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਅਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰੇ ਅਤੇ ਮੇਲ-ਜੋਲ ਨੂੰ ਵੀ ਮਜ਼ਬੂਤ ਕਰਦੇ ਹਨ। ਸਮਾਗਮ ਦੌਰਾਨ ਮਹਿਲਾਵਾਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੂਰਾ ਮਾਹੌਲ ਤੀਜ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ।
ਪਿਛਲੀ ਖ਼ਬਰ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਅਗਲੀ ਖ਼ਬਰ ਫ਼ਾਜ਼ਿਲਕਾ ਤਹਿਸੀਲ ਦੇ ਪਟਵਾਰੀ ਅੱਜ ਤੇ ਭਲਕੇ ਸਮੂਹਿਕ ਛੁੱਟੀ ’ਤੇ ਰਹਿਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।