ਪੰਜਾਬ ਸਰਕਾਰ, ਪ੍ਰਾਈਵੇਟ ਗਊਸ਼ਾਲਾ ਨੂੰ ਵੀ ਸਰਕਾਰੀ ਇਮਦਾਦ ਦੇਵੇ ਅਤੇ ਬਿਜਲੀ ਬਿੱਲ ਮੁਆਫ਼ ਕੀਤੇ ਜਾਣ-ਕੇ ਜੀ ਸ਼ਰਮਾ
ਜਲਾਲਾਬਾਦ,10 ਅਗਸਤ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਵਿਚ ਗਊਸ਼ਾਲਾ ਵਿਖੇ ਸੇਵਾ ਕਰ ਰਹੇ ਸ਼ਰਧਾਲੂਆਂ ਵਲੋਂ ਪੰਜਾਬ ਸਰਕਾਰ ਵਲੋਂ ਹਰ ਸਰਕਾਰੀ ਗਊਸ਼ਾਲਾ ਨੂੰ ਮਾਇਕ ਮਦਦ ਦੇਣ ਦੇ ਐਲਾਨ ਤੋਂ ਬਾਅਦ ਗਊ ਭਗਤਾਂ ਵਲੋਂ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਗਊਸ਼ਾਲਾ ਨੂੰ ਵੀ ਮਦਦ ਦੇਣ ਦੀ ਮੰਗ ਕੀਤੀ ਗਈ ਹੈ। ਜਲਾਲਾਬਾਦ ਦੀ ਗਊਸ਼ਾਲਾ ਨੂੰ ਸੰਭਾਲ ਰਹੀ ਗਊਸ਼ਾਲਾ ਸੇਵਾ ਸੰਮਤੀ ਦੇ ਪ੍ਰਧਾਨ ਕੇ ਜੀ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਾਈਵੇਟ ਗਊਸ਼ਾਲਾਵਾਂ ਵਿਚ ਅਕਸਰ ਹੀ ਫ਼ੰਡਾਂ ਦੀ ਕਮੀ ਰਹਿੰਦੀ ਹੈ, ਹੁਣ ਪੰਜਾਬ ਸਰਕਾਰ ਵਲੋਂ ਸਰਕਾਰੀ ਗਊਸ਼ਾਲਾਵਾਂ ਨੂੰ ਛੇ ਰੁਪਏ ਪ੍ਰਤੀ ਦਿਨ ਪ੍ਰਤੀ ਗਊ ਦੇਣ ਦਾ ਐਲਾਨ ਕੀਤਾ ਗਿਆ ਹੈ।
ਜਲਾਲਾਬਾਦ,10 ਅਗਸਤ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਵਿਚ ਗਊਸ਼ਾਲਾ ਵਿਖੇ ਸੇਵਾ ਕਰ ਰਹੇ ਸ਼ਰਧਾਲੂਆਂ ਵਲੋਂ ਪੰਜਾਬ ਸਰਕਾਰ ਵਲੋਂ ਹਰ ਸਰਕਾਰੀ ਗਊਸ਼ਾਲਾ ਨੂੰ ਮਾਇਕ ਮਦਦ ਦੇਣ ਦੇ ਐਲਾਨ ਤੋਂ ਬਾਅਦ ਗਊ ਭਗਤਾਂ ਵਲੋਂ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਗਊਸ਼ਾਲਾ ਨੂੰ ਵੀ ਮਦਦ ਦੇਣ ਦੀ ਮੰਗ ਕੀਤੀ ਗਈ ਹੈ। ਜਲਾਲਾਬਾਦ ਦੀ ਗਊਸ਼ਾਲਾ ਨੂੰ ਸੰਭਾਲ ਰਹੀ ਗਊਸ਼ਾਲਾ ਸੇਵਾ ਸੰਮਤੀ ਦੇ ਪ੍ਰਧਾਨ ਕੇ ਜੀ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਾਈਵੇਟ ਗਊਸ਼ਾਲਾਵਾਂ ਵਿਚ ਅਕਸਰ ਹੀ ਫ਼ੰਡਾਂ ਦੀ ਕਮੀ ਰਹਿੰਦੀ ਹੈ, ਹੁਣ ਪੰਜਾਬ ਸਰਕਾਰ ਵਲੋਂ ਸਰਕਾਰੀ ਗਊਸ਼ਾਲਾਵਾਂ ਨੂੰ ਛੇ ਰੁਪਏ ਪ੍ਰਤੀ ਦਿਨ ਪ੍ਰਤੀ ਗਊ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਸਹਾਇਤਾ ਪ੍ਰਾਈਵੇਟ ਗਊਸ਼ਾਲਾਵਾਂ ਨੂੰ ਵੀ ਦਿੱਤੀ ਜਾਵੇ , ਅਸੀਂ ਗਊਸ਼ਾਲਾ ਬਣਾ ਕੇ ਸਰਕਾਰ ਦਾ ਹੀ ਹੱਥ ਵਟਾ ਰਹੇ ਹਾਂ। ਜੇਕਰ ਸਾਨੂੰ ਮਦਦ ਦਿੱਤੀ ਜਾਂਦੀ ਹੈ ਤਾਂ ਅਸੀਂ ਪਹਿਲਾਂ ਨਾਲੋਂ ਵੀ ਵੱਧ ਗਊਆਂ ਦੀ ਸੰਭਾਲ ਕਰ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗਊਸ਼ਾਲਾਵਾਂ ਨੂੰ ਬਿਜਲੀ ਦਾ ਬਿੱਲ ਭਰਨ ਵਿਚ ਵੀ ਬਹੁਤ ਔਖ ਆਉਂਦੀ ਹੈ। ਜਲਾਲਾਬਾਦ ਦੀ ਗਊਸ਼ਾਲਾ ਦਾ ਪਿਛਲੇ ਚਾਰ ਸਾਲਾਂ ਦਾ ਬਿਜਲੀ ਬਿਲ ਬਕਾਇਆ ਹੈ ਅਤੇ ਫ਼ੰਡਾਂ ਦੀ ਕਮੀ ਕਰਕੇ ਨਹੀਂ ਦਿੱਤਾ ਜਾ ਸਕਿਆ। ਗਊਸ਼ਾਲਾ ਵਿਚ ਪਹਿਲ ਗਊ ਮਾਤਾ ਦੇ ਚਾਰੇ ਅਤੇ ਇਲਾਜ ਦੀ ਹੁੰਦੀ ਹੈ ਅਤੇ ਇਸ ਤੇ ਬਹੁਤ ਪੈਸਾ ਖ਼ਰਚ ਹੁੰਦਾ ਹੈ ਅਤੇ ਬਿਜਲੀ ਬਿੱਲ ਲਈ ਫ਼ੰਡ ਦੀ ਕਮੀ ਹੋ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀਆਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਗਊਸ਼ਾਲਾਵਾਂ ਦਾ ਬਕਾਇਆ ਬਿਜਲੀ ਬਿੱਲ ਅਤੇ ਭਵਿੱਖ ਵਿਚ ਵੀ ਬਿਜਲੀ ਬਿਲ ਮੁਆਫ਼ ਕੀਤਾ ਜਾਵੇ।