04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਾਵਣ ਮਹੀਨੇ ਦੇ ਪਹਿਲੇ ਮੋਹਲੇਧਾਰ ਮੀਂਹ ਨੇ ਡੋਬਿਆ ਜਲਾਲਾਬਾਦ ਸ਼ਹਿਰ ਦੀਆਂ ਲਗਭਗ ਸਾਰੀਆਂ ਸੜਕਾਂ ਅਤੇ ਬਾਜ਼ਾਰ ’ਚ ਭਰਿਆ ਬਰਸਾਤੀ ਪਾਣੀ

ਜਲਾਲਾਬਾਦ, 3 ਅਗਸਤ(ਜਤਿੰਦਰ ਪਾਲ ਸਿੰਘ)- ਸਾਵਣ ਮਹੀਨੇ ਦੇ ਪਹਿਲੇ ਮੂਸਲਾਧਾਰ ਮੀਂਹ ਨੇ ਅੱਜ ਜਲਾਲਾਬਾਦ ਸ਼ਹਿਰ ਵਿਚ ਜਲਥਲ ਕਰਵਾ ਦਿੱਤੀ। ਸ਼ਾਮ ਨੂੰ ਆਏ ਇਸ ਮੀਂਹ ਦੇ ਨਾਲ ਲਗਭਗ ਸ਼ਹਿਰ ਦੇ ਸਾਰੇ ਬਾਜ਼ਾਰ ਤੇ ਗਲੀਆਂ ਮੀਂਹ ਦੇ ਪਾਣੀ ਦੇ ਨਾਲ ਭਰ ਗਈਆਂ।

ਸ਼ਹਿਰ ਵਿਚ ਵੱਖ- ਵੱਖ ਬਾਜ਼ਾਰਾਂ ਤੇ ਗਲੀਆਂ ਵਿਚ ਭਰਿਆ ਹੋਇਆ ਬਰਸਾਤੀ ਪਾਣੀ। ਤਸਵੀਰਾਂ-ਜਤਿੰਦਰ ਪਾਲ ਸਿੰਘ 04-08-2026
ਜਲਾਲਾਬਾਦ, 3 ਅਗਸਤ(ਜਤਿੰਦਰ ਪਾਲ ਸਿੰਘ)- ਸਾਵਣ ਮਹੀਨੇ ਦੇ ਪਹਿਲੇ ਮੂਸਲਾਧਾਰ ਮੀਂਹ ਨੇ ਅੱਜ ਜਲਾਲਾਬਾਦ ਸ਼ਹਿਰ ਵਿਚ ਜਲਥਲ ਕਰਵਾ ਦਿੱਤੀ। ਸ਼ਾਮ ਨੂੰ ਆਏ ਇਸ ਮੀਂਹ ਦੇ ਨਾਲ ਲਗਭਗ ਸ਼ਹਿਰ ਦੇ ਸਾਰੇ ਬਾਜ਼ਾਰ ਤੇ ਗਲੀਆਂ ਮੀਂਹ ਦੇ ਪਾਣੀ ਦੇ ਨਾਲ ਭਰ ਗਈਆਂ। ਸ਼ਹਿਰ ਵਿਚ ਲੋਕਾਂ ਦੇ ਮਕਾਨ ਤੇ ਦੁਕਾਨਾਂ ਦੇ ਅੰਦਰ ਵੀ ਪਾਣੀ ਭਰ ਗਿਆ। ਲੋਕ ਇਸ ਮੀਂਹ ਕਾਰਨ ਕਾਫ਼ੀ ਪ੍ਰੇਸ਼ਾਨ ਹੁੰਦੇ ਨਜ਼ਰ ਆਏ। ਥਾਂ ਥਾਂ ਤੇ ਸ਼ਹਿਰ ਵਿਚ ਖੜੇ ਪਾਣੀ ਅੰਦਰ ਘਰਾਂ ਨੂੰ ਵਾਪਸ ਜਾ ਰਹੇ ਲੋਕਾਂ ਦੇ ਮੋਟਰਸਾਈਕਲ ਅਤੇ ਕਾਰਾਂ ਖੜੀਆਂ ਨਜ਼ਰ ਆਈਆਂ, ਜੋ ਕਿ ਪਾਣੀ ਦੇ ਕਾਰਨ ਬੰਦ ਹੋ ਗਈਆਂ ਸਨ। ਸ਼ਹਿਰ ਦੇ ਮੁਹੱਲੇ ਇੰਦਰ ਨਗਰੀ, ਓ.ਬੀ.ਸੀ ਬੈਂਕ ਵਾਲੀ ਮੁੱਖ ਗਲੀ, ਪੁਰਾਣਾ ਬਿਜਲੀ ਘਰ, ਅਗਰਵਾਲ ਕਾਲੋਨੀ, ਕ੍ਰਿਸ਼ਨਾ ਮੰਦਰ ਵਾਲੀ ਗਲੀ, ਬਾਬਾ ਬੱਤਖ਼ਾਂ ਵਾਲੀ ਗਲੀ, ਪੁਰਾਣਾ ਸਿਵਲ ਹਸਪਤਾਲ, ਬਾਹਮਣੀ ਬਾਜ਼ਾਰ ਆਦਿ ਪਾਣੀ ਦੇ ਨਾਲ ਭਰ ਗਏ। ਇਸ ਪਾਣੀ ਕਾਰਨ ਲੋਕ ਆਪਣੀਆਂ ਦੁਕਾਨਾਂ ਤੇ ਘਰਾਂ ਵਿਚ ਹੀ ਤੜ ਗਏ। ਸ਼ਹਿਰ ਵਿਚ ਸਫ਼ਾਈ ਸੇਵਕਾਂ ਦੀ ਹੜਤਾਲ ਚਲਦੇ ਹੋਣ ਕਰਕੇ ਸੜਕਾਂ ਅਤੇ ਗਲੀਆਂ ਵਿਚ ਲੱਗੇ ਕੂੜੇ ਦੇ ਢੇਰਾਂ ਨੇ ਹੋਰ ਮੁਸੀਬਤ ਵਧਾਈ। ਇਹ ਕੁੜੇ ਦੇ ਢੇਰਾਂ ਵਿਚੋਂ ਕੂੜਾ ਗਲੀਆਂ ਵਿਚ ਪਾਣੀ ਵਿਚ ਤੈਰਨਾ ਲੱਗਿਆ ਅਤੇ ਕੂੜੇ ਕਾਰਨ ਬਦਬੂ ਦਾ ਪਸਾਰਾ ਵੀ ਹੋਇਆ। ਸ਼ਹਿਰ ਦੀ ਮੁੱਖ ਦਾਣਾ ਮੰਡੀ ਵਿਚ ਪਾਣੀ ਭਰਨ ਕਰਕੇ ਕਾਫ਼ੀ ਬੁਰੇ ਹਾਲਤਾਂ ਵਿਚ ਨਜ਼ਰ ਆਈ। ਹਰ ਥਾਂ ਤੇ ਖੜ੍ਹਾ ਪਾਣੀ ਸ਼ਹਿਰ ਦੇ ਸੀਵਰੇਜ ਸਿਸਟਮ ਦੇ ਫ਼ੇਲ੍ਹ ਹੋਣੀ ਗਵਾਹੀ ਭਰ ਰਿਹਾ ਸੀ ਅਤੇ ਲੋਕ ਸੀਵਰੇਜ ਸਿਸਟਮ ਨੂੰ ਠੀਕ ਕਰਨ ਦੀ ਮੰਗ ਵੀ ਕਰ ਰਹੇ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਕਾਲੋਨੀ ਵਾਰਡ ਨੰ. 7 ਦੇ ਨਿਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਟੁੱਟੀਆਂ ਸੜਕਾਂ, ਓਵਰਫ਼ਲੋ ਸੀਵਰੇਜ ਅਤੇ... ਅਗਲੀ ਖ਼ਬਰ ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਨੇ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ’ਚ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।