13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਫ਼ਾਜ਼ਿਲਕਾ ਦੇ ਜ਼ਿਲ੍ਹਾ ਬਣਨ ਦੇ 15 ਸਾਲ ਪੂਰੇ ਹੋਣ ’ਤੇ ਸ਼ਾਨਦਾਰ ਸਮਾਗਮ * ਸਮਾਜ ਸੇਵੀ ਵਿਕੀ ਬਤਰਾ ਦਾ ਵਿਸ਼ੇਸ਼ ਸਨਮਾਨ * ਕਾਊਂਟਰ ਇੰਟੈਲੀਜੈਂਸ ਦੀ 197 ਅਵਨੀਤ ਕੌਰ ਸਿੱਧੂ, ਡੀ.ਸੀ ਅਮਰਪ੍ਰੀਤ ਕੌਰ ਸੰਧੂ ਅਤੇ ਬੀ.ਐੱਸ.ਐਫ. ਕਮਾਡੈਂਟ ਅਜੈ ਕੁਮਾਰ ਨੇ ਕੀਤੀ ਸ਼ਿਰਕਤ

ਅਜੀਤ ਡੈਸਕ 29-07-2026
ਫ਼ਾਜ਼ਿਲਕਾ, 28 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਬਣੇ ਨੂੰ 15 ਸਾਲ ਪੂਰੇ ਹੋਣ ਦੀ ਖ਼ੁਸ਼ੀ ’ਚ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਬਿਊਰੋ ਵਲੋਂ ਸੰਜੀਵ ਪੈਲੇਸ ਵਿਖੇ ਇਕ ਗੌਰਵਮਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਏ.ਆਈ.ਜੀ.ਅਵਨੀਤ ਕੌਰ ਸਿੱਧੂ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਬੀ.ਐੱਸ.ਐੱਫ. ਦੀ 55ਵੀਂ ਬਟਾਲੀਅਨ ਦੇ ਕਮਾਂਡੈਂਟ ਅਜੈ ਕੁਮਾਰ ਅਤੇ ਮਸ਼ਹੂਰ ਜਾਦੂਗਰ ਸਮਰਾਟ ਅਜੂਬਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਮਾਜ ਸੇਵੀ ਵਿਕੀ ਬਤਰਾ ਨੇ ਆਪਣੀ ਧਰਮ-ਪਤਨੀ ਗੀਤੂ ਬਤਰਾ ਨਾਲ ਕੀਤੀ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਬੁਲਾਰਿਆਂ ਨੇ ਵਿਕੀ ਬਤਰਾ ਵਲੋਂ ਲੋੜਵੰਦਾਂ ਦੀ ਮਦਦ, ਲਾਵਾਰਸ ਦੇਹਾਂ ਲਈ ਸ਼ਵ ਵਾਹਨ ਭੇਟ ਕਰਨ ਅਤੇ ਗਊਸ਼ਾਲਾ ਲਈ ਦਿੱਤੇ ਵਿਸ਼ੇਸ਼ ਯੋਗਦਾਨ ਸਮੇਤ ਨਿਭਾਈਆਂ ਜਾ ਰਹੀਆਂ ਬੇਮਿਸਾਲ ਸਮਾਜਿਕ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਵਿਕੀ ਬਤਰਾ ਨੇ ਕਿਹਾ ਕਿ ਸਮਾਜ ਅਤੇ ਗਊ ਮਾਤਾ ਦੀ ਸੇਵਾ ਕਰਨਾ ਹੀ ਉਨ੍ਹਾਂ ਦੇ ਜੀਵਨ ਦਾ ਮੁੱਖ ਮਕਸਦ ਹੈ।
ਪਿਛਲੀ ਖ਼ਬਰ ਮਾਡਰਨ ਮਾਲਵਾ ਸਕੂਲ ਬੁਰਜ ਮੁਹਾਰ ਦੇ ਖਿਡਾਰੀਆਂ ਨੇ ਖੋ-ਖੋ ਟੂਰਨਾਮੈਂਟ ’ਚ ਮਾਰੀ ਬਾਜ਼ੀ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਅਬੋਹਰ ਨੇ ਸ਼ਹਿਰ ’ਚ ਕੱਢੀ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।