06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪੰਜਾਬ ਪੱਲੇਦਾਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਫ਼ਾਜ਼ਿਲਕਾ ਵਿਖੇ ਕੀਤੀ ਗੇਟ ਰੈਲੀ

ਅਜੀਤ ਡੈਸਕ 26-07-2026
ਫ਼ਾਜ਼ਿਲਕਾ, 25 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਪੱਲੇਦਾਰ ਯੂਨੀਅਨ ਫ਼ਾਜ਼ਿਲਕਾ ਵਲੋਂ ਆਪਣੀਆਂ ਲਟਕਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਲੈ ਕੇ ਪੀ.ਜੀ.ਗੋਦਾਮ ਰਾਣਾ ਦੇ ਗੇਟ ਅੱਗੇ ਰੈਲੀ ਕੀਤੀ ਗਈ। ਯੂਨੀਅਨ ਦੇ ਆਗੂਆਂ ਬਖ਼ਤਾਵਰ ਸਿੰਘ ਨੇ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਕੀਤੇ ਗਏ ਕੰਮ ਦੀ 10 ਫ਼ੀਸਦੀ ਵਧੀ ਹੋਈ ਪੇਮੈਂਟ ਅਜੇ ਤੱਕ ਮਹਿਕਮੇ ਵਲੋਂ ਜਾਰੀ ਨਹੀਂ ਕੀਤੀ ਗਈ। ਐਫ.ਸੀ.ਆਈ. ਅਤੇ ਪਨ ਗ੍ਰੇਨ ਵਿਭਾਗਾਂ ਦੀ ਆਪਸੀ ਖਿੱਚਤਾਣ ਕਾਰਨ ਵਰਕਰਾਂ ਦੇ ਕੀਤੇ ਕੰਮ ਦੇ ਪੈਸੇ ਰੁਕੇ ਹੋਏ ਹਨ। ਇਸ ਤੋਂ ਇਲਾਵਾ ਠੇਕੇਦਾਰਾਂ ਵੱਲ ਵੀ ਕਰੀਬ 7 ਲੱਖ ਰੁਪਏ ਦੀ ਬਕਾਇਆ ਰਾਸ਼ੀ ਖੜ੍ਹੀ ਹੈ, ਜਿਸ ਨਾਲ ਮਹਿੰਗਾਈ ਦੇ ਦੌਰ ’ਚ ਵਰਕਰਾਂ ਲਈ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਰਿਹਾ ਹੈ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਠੇਕੇਦਾਰੀ ਪ੍ਰਥਾ ਖ਼ਤਮ ਕਰਨ ਅਤੇ 15 ਫ਼ੀਸਦੀ ਵਾਧਾ ਦੇਣ ਦੇ ਕੀਤੇ ਐਲਾਨਾਂ ਨੂੰ ਜਲਦ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਰੁਕੀਆਂ ਪੇਮੈਂਟਾਂ ਜਲਦ ਜਾਰੀ ਨਾ ਕੀਤੀਆਂ ਗਈਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਜੋ ਵਧ ਚੜ੍ਹ ਕੇ ਸੰਗਤਾਂ ਹਿੱਸਾ ਲੈਣ-ਹੀਰੋ ਅਗਲੀ ਖ਼ਬਰ 15 ਅਗਸਤ ਨੂੰ ਫ਼ਾਜ਼ਿਲਕਾ ਦੇ ਪ੍ਰਤਾਪ ਬਾਗ਼ ਵਿਖੇ ਮਨਾਇਆ ਜਾਵੇਗਾ ਕਾਮਰੇਡ ਵਧਾਵਾ ਰਾਮ ਯਾਦਗਾਰੀ ਸਮਾਗਮ ਮੀਟਿੰਗ ਦੌਰਾਨ ‘ਜਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।