13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸੁਹਾਨੀ ਡੋਡਾ ਦਾ ਅਬੋਹਰ ਪਹੁੰਚਣ ’ਤੇ ਹਲਕਾ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ 50 ਸਾਲਾਂ ਬਾਅਦ ਵੀ ਹਲਕੇ ਦੇ ਲੋਕ ਸਾਫ਼ ਪੀਣ ਦੇ ਪਾਣੀ ਦੇ ਲਈ ਤਰਸੇ-ਸ਼ਿਵ ਲਾਲ ਡੋਡਾ

ਅਜੀਤ ਡੈਸਕ 16-07-2026
ਅਬੋਹਰ, 15 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਉੱਘੇ ਸ਼ਰਾਬ ਕਾਰੋਬਾਰੀ ਅਤੇ ਅਬੋਹਰ ਇਲਾਕੇ ਦੇ ਸਮਾਜ ਸੇਵਕ ਸ਼ਿਵ ਲਾਲ ਡੋਡਾ ਦੀ ਨੂੰਹ ਸੁਹਾਨੀ ਡੋਡਾ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਅੱਜ ਅਬੋਹਰ ਪੁੱਜਣ ’ਤੇ ਹਲਕਾ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਸੁਹਾਨੀ ਡੋਡਾ ਅਬੋਹਰ ਦੇ ਅਰੂਟ ਜੀ ਮਹਾਰਾਜ ਚੌਂਕ ਵਿਖੇ ਆਪਣੇ ਪਰਿਵਾਰ ਸਣੇ ਨਤਮਸਤਕ ਹੋਏ। ਇਸ ਉਪਰੰਤ ਉਹ ਆਪਣੇ ਪਰਿਵਾਰਿਕ ਸੇਠ ਛਬੀਲ ਦਾਸ ਚੈਰੀਟੇਬਲ ਟਰੱਸਟ ਵਲੋਂ ਸਥਾਪਿਤ ਧਰਮਸ਼ਾਲਾ ਪੁੱਜੇ। ਇਸ ਉਪਰੰਤ ਫ਼ਾਜ਼ਿਲਕਾ ਰੋਡ ’ਤੇ ਇਕੱਠੇ ਹੋਏ ਸ਼ਿਵ ਲਾਲ ਡੋਡਾ ਦੇ ਸਮਰਥਕਾਂ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਹਲਕਾ ਵਾਸੀਆਂ ਨੇ ਸੁਹਾਨੀ ਡੋਡਾ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਭਾਰੀ ਗਿਣਤੀ ਵਿਚ ਅਬੋਹਰ ਹਲਕੇ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਕਰੀਬੀ ਦੋਸਤ-ਮਿੱਤਰ ਵੀ ਸ਼ਿਵ ਲਾਲ ਡੋਡਾ ਨੂੰ ਵਧਾਈ ਦੇਣ ਪੁੱਜੇ, ਇਸ ਦੌਰਾਨ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਨੇ ਵੀ ਸ਼ਿਵ ਲਾਲ ਡੋਡਾ ਨੂੰ ਵਧਾਈ ਦਿੰਦੇ ਹੋਏ ਪਾਰਟੀ ਵਿਚ ਸਵਾਗਤ ਕੀਤਾ। ਪੈੱ੍ਰਸ ਕਾਨਫ਼ਰੰਸ ਦੌਰਾਨ ਸੁਹਾਨੀ ਡੋਡਾ ਨੇ ਕਿਹਾ ਕਿ ਉਹ ਆਪਣੇ ਪਿਤਾ ਸ਼ਿਵ ਲਾਲ ਡੋਡਾ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਅਬੋਹਰ ਹਲਕੇ ਦੀ ਬਿਹਤਰੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅਬੋਹਰ ਹਲਕੇ ਵਿਚ ਡੋਡਾ ਪਰਿਵਾਰ ਦੀ ਭਾਗੇਦਾਰੀ ਨਾਲ ਹਲਕਾ ਹੋਰ ਮਜ਼ਬੂਤ ਹੋਵੇਗਾ ਅਤੇ ਯਕੀਨਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਜਿੱਤ ਦਰਜ ਕਰੇਗੀ। ਸ਼ਿਵ ਲਾਲ ਡੋਡਾ ਨੇ ਕਿਹਾ ਕਿ 50 ਸਾਲਾਂ ਬਾਅਦ ਵੀ ਅਬੋਹਰ ਦੇ ਹਲਕੇ ਦੇ ਲੋਕ ਸਾਫ਼ ਪੀਣ ਦੇ ਪਾਣੀ ਦੇ ਲਈ ਤਰਸ ਰਹੇ ਹਨ। ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਹਿਲਾਂ ਦੇ ਰਾਜਸੀ ਲੋਕਾਂ ਨੇ ਅਬੋਹਰ ਹਲਕੇ ਦੇ ਵਿਕਾਸ ਕਰਵਾਉਣ ਦੇ ਲਈ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸਮੂਹ ਸਮਰਥਕਾਂ ਸਣੇ ਲੀਡਰਸ਼ਿਪ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ ਅਤੇ ਅਬੋਹਰ ਸ਼ਹਿਰ ਨੂੰ ਚੰਗਾ ਸ਼ਹਿਰ ਬਣਾਉਣ ਦੇ ਲਈ ਹਮੇਸ਼ਾ ਯਤਨ ਕਰਦੇ ਰਹਿਣਗੇ। ਉਨ੍ਹਾਂ ਵਿਰੋਧੀਆਂ ਨੂੰ ਵੀ ਵਿਕਾਸ ਕਾਰਜਾਂ ਦੀ ਨੀਤੀ ਤਹਿਤ ਮੁਕਾਬਲਾ ਕਰਨ ਦੀ ਅਪੀਲ ਕੀਤੀ। ਸ਼ਿਵ ਲਾਲ ਡੋਡਾ ਨੇ ਕਿਹਾ ਕਿ ਉਹ ਦਾਅਵੇ ਕਰਨ ਵਿਚ ਵਿਸ਼ਵਾਸ ਨਹੀਂ ਬਲਕਿ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਅਬੋਹਰ ਹਲਕੇ ਦੇ ਲਈ ਉਹ ਕੰਮ ਕਰਕੇ ਦਿਖਾਉਣਗੇ। ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦਾ ਮੇਅਰ ਬਿਨਾਂ ਕਿਸੇ ਡਰ ਤੋਂ ਅੱਗੇ ਹੋਣ ਵਾਲੀ ਚੋਣ ਦੌਰਾਨ ਚੁਣਨ ਦੀ ਅਪੀਲ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਰਜਿੰਦਰ ਡੱਬੂ ਕੰਬੋਜ, ਲੀਗਲ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਐਡਵੋਕੇਟ ਹਰਪ੍ਰੀਤ ਸਿੰਘ, ਪਾਰਟੀ ਦੇ ਮੇਅਰ ਉਮੀਦਵਾਰ ਗਣੇਸ਼ ਸਬਲਾਨੀਆ, ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਬਜਾਜ, ਯੂਥ ਆਗੂ ਤੇਜਵੀਰ ਸਿੰਘ ਬਰਾੜ, ਅਸ਼ੋਕ ਅਹੂਜਾ, ਸੂਬਾ ਸਪੋਕਸਪਰਸਨ ਸਫਲ ਹਰਪ੍ਰੀਤ ਸਿੰਘ, ਡਾ.ਰਿਸ਼ੀ ਨਾਰੰਗ, ਟੀਟੂ ਛਾਬੜਾ, ਅਨੂ ਅਹੂਜਾ, ਜੋਗਿੰਦਰ ਸਿੰਘ ਕਚੂਰਾ, ਸਾਗਰ ਝਾਂਬ, ਰਣਜੀਤ ਸਿੰਘ ਪੰਜਾਵਾ, ਐਡਵੋਕੇਟ ਦੇਸ ਰਾਜ ਕੰਬੋਜ, ਨਰੇਸ਼ ਕੰਬੋਜ ਸਣੇ ਭਾਰੀ ਗਿਣਤੀ ਵਿਚ ਡੋਡਾ ਪਰਿਵਾਰ ਦੇ ਕਰੀਬੀ ਸਮਰਥਕ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਭਾਰਤ-ਅਮਰੀਕਾ ਡੀਲ ਖ਼ਿਲਾਫ਼ ਬਾਬਾ ਬਕਾਲਾ ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਅਰਨੀਵਾਲਾ ਦੇ ਜ਼ਾਮਨ ਦੀ ਦੂਰ-ਦੂਰ ਤੱਕ ਹੋਈ ਮਸ਼ਹੂਰੀ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਪੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।