13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅਰਨੀਵਾਲਾ ਦੇ ਜ਼ਾਮਨ ਦੀ ਦੂਰ-ਦੂਰ ਤੱਕ ਹੋਈ ਮਸ਼ਹੂਰੀ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਪੁੱਜ ਰਿਹਾ ਹੈ ਜ਼ਾਮਨ ਦਾ ਫਲ

ਅਜੀਤ ਡੈਸਕ 16-07-2026
ਮੰਡੀ ਅਰਨੀਵਾਲਾ, 15 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਖੇਤਰ ਦੇ ਕਈ ਪਿੰਡਾਂ ਵਿਚ ਸੈਂਕੜੇ ਏਕੜ ਜ਼ਾਮਨ ਦੇ ਫਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਜ਼ਾਮਨ ਦਾ ਫਲ ਕੁਆਲਿਟੀ ਪੱਖੋਂ ਇਸ ਖੇਤਰ ਵਿਚ ਬੜਾ ਅਹਿਮ ਮੰਨਿਆ ਜਾਂਦਾ ਹੈ। ਜਿਸ ਦੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੰਗ ਕੀਤੀ ਜਾ ਰਹੀ ਹੈ। ਜ਼ਾਮਨ ਫਲ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਕਿਸਾਨਾਂ ਵਾਸਤੇ ਇਹ ਸਹਾਇਕ ਧੰਦਾ ਆਮਦਨ ਦਾ ਸਰੋਤ ਬਣ ਗਿਆ ਹੈ। ਇਹ ਫ਼ਸਲ ਬਹੁਤ ਥੋੜ੍ਹੇ ਸਮੇਂ ਦੀ ਹੁੰਦੀ ਹੈ ਅਤੇ ਇਸ ਦੀ ਸੰਭਾਲ ਬੜੀ ਬਰੀਕੀ ਨਾਲ ਕੀਤੀ ਜਾਂਦੀ ਹੈ। ਠੇਕੇਦਾਰਾਂ ਵਲੋਂ ਕਿਹਾ ਜਾ ਰਿਹਾ ਹੈ ਮੀਂਹ ਅਤੇ ਕੁਦਰਤੀ ਮੌਸਮ ਦੀ ਮਾਰ ਤੋਂ ਵੀ ਇਸ ਨੂੰ ਬਚਾ ਕੇ ਰੱਖਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਖੇਤਰ ਵਿਚ ਇਸ ਨੂੰ ਸਾਂਭਣ ਵਾਸਤੇ ਕੋਈ ਇੰਡਸਟਰੀ ਲੱਗ ਜਾਵੇ ਤਾਂ ਲੋਕਾਂ ਨੂੰ ਹੋਰ ਵੀ ਆਮਦਨ ਹੋ ਸਕਦੀ ਹੈ ਅਤੇ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ।
ਪਿਛਲੀ ਖ਼ਬਰ ਸੁਹਾਨੀ ਡੋਡਾ ਦਾ ਅਬੋਹਰ ਪਹੁੰਚਣ ’ਤੇ ਹਲਕਾ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ 50 ਸਾਲਾਂ ਬਾਅਦ ਵੀ ਹਲਕੇ ਦੇ ਲੋਕ ਸਾਫ਼ ਪ... ਅਗਲੀ ਖ਼ਬਰ ਅਬੋਹਰ ਹਲਕੇ ਵਿਚ ਜਲਦੀ ਬਦਲਣਗੇ ਸਿਆਸੀ ਸਮੀਕਰਨ ਸ਼ਿਵ ਲਾਲ ਡੋਡਾ ਦੀ ਨੂੰਹ ਸੁਹਾਨੀ ਡੋਡਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।