13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਭਾਰਤ-ਅਮਰੀਕਾ ਡੀਲ ਖ਼ਿਲਾਫ਼ ਬਾਬਾ ਬਕਾਲਾ ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ-ਪੱਤਰ

ਅਜੀਤ ਡੈਸਕ 16-07-2026

ਬਾਬਾ ਬਕਾਲਾ ਸਾਹਿਬ, 15 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦੇਸ਼ ਬਚਾਓ ਮੋਰਚੇ ਦੇ ਸੱਦੇ ‘ਤੇ ਜ਼ੋਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਲਖਵਿੰਦਰ ਸਿੰਘ ਮੱਧ ਅਤੇ ਨਿਰਮਲ ਸਿੰਘ ਖਾਨਪੁਰ ਦੀ ਅਗਵਾਈ ਹੇਠ ਇਕ ਮੋਟਰਸਾਈਕਲ ਮਾਰਚ ਕੱਢਿਆ ਗਿਆ, ਜੋ ਕਿ ਤਹਿਸੀਲ ਕੰਪਲੈਕਸ ਤੱਕ ਪਹੁੰਚਦਿਆਂ ਵਿਸ਼ਾਲ ਕਾਫਲੇ ਦਾ ਰੂਪ ਧਾਰਨ ਕਰ ਗਿਆ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਸੰਬੋਧਨ ਕਰਦਿਆਂ ਫਰੀ ਟਰੇਡ ਸਮਝੌਤੇ ਦੇ ਪੈਣ ਵਾਲੇ ਦੁਰ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਅਤੇ ਕਿਹਾ ਕਿ ਭਾਰਤ ਸਰਕਾਰ ਪਿੰਡਾਂ ਨੂੰ ਉਜਾੜ ਕੇ ਸ਼ਹਿਰਾਂ ਦੀ ਨੂੰ ਵਸਾਉਣ ਦੀ ਨੀਤੀ ਨਾਲ ਅੱਗੇ ਵਧ ਰਹੀ ਹੈ, ਜਿਸ ਨਾਲ ਕਿਸਾਨ ਖੇਤਾਂ ਵਿਚੋਂ ਬਾਹਰ ਹੋ ਜਾਣਗੇ ਅਤੇ ਭਾਰਤ ਦੀ ਜ਼ਮੀਨ ਉੱਪਰ ਵੱਡੀਆਂ ਕੰਪਨੀਆਂ ਦਾ ਕਬਜ਼ਾ ਕਰਵਾ ਕੇ ਵੱਡੇ ਫਾਰਮਾਂ ਦੀ ਖੇਤੀ ਸ਼ੁਰੂ ਕੀਤੀ ਜਾਵੇਗੀ। ਜਿਸ ਨਾਲ ਅਨਾਜ ਉੱਪਰ ਵੀ ਚੰਦ ਕੁ ਪੂੰਜੀਪਤੀਆਂ ਦਾ ਕਬਜ਼ਾ ਹੋ ਜਾਵੇਗਾ ਜੋ ਭਾਰਤ ਦੀ ਆਰਥਿਕਤਾ ਅਤੇ ਖੁਦ ਮੁਖਤਾਰੀ ਲਈ ਵੱਡਾ ਖਤਰਾ ਸਾਬਤ ਹੋਵੇਗਾ, ਜਿਸ ਨਾਲ ਪਸ਼ੂ ਪਾਲਕ, ਪੋਲਟਰੀ ਫਾਰਮ, ਲਾਗੂ ਉਦਯੋਗ, ਛੋਟੇ ਵਪਾਰੀਆਂ ਨੂੰ ਵੀ ਇਹ ਮਾਰ ਝੱਲਣੀ ਪਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਡੀਲ ਨੂੰ ਰੱਦ ਕਰਕੇ ਲੋਕ ਹਿੱਤਾਂ ਦੀ ਰਾਖੀ ਯਕੀਨੀ ਬਣਾਵੇ। ਇਸ ਮੌਕੇ ਭਾਰਤ ਅਮਰੀਕਾ ਡੀਲ ਦੇ ਖ਼ਿਲਾਫ਼ ਬਾਬਾ ਬਕਾਲਾ ਐੱਸ.ਡੀ.ਐੱਮ. ਦੀ ਗ਼ੈਰ ਹਾਜ਼ਰੀ ਵਿਚ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਅਮਰੀਕ ਸਿੰਘ ਜਮਾਲਪੁਰ, ਚਰਨ ਸਿੰਘ ਕਲੇਰ ਘੁਮਾਣ, ਬਲਵਿੰਦਰ ਸਿੰਘ ਸੇਰੋਂ ਬਾਘਾ, ਜੋਗਿੰਦਰ ਸਿੰਘ ਬਦਾਦਪੁਰ, ਪ੍ਰਗਟ ਸਿੰਘ ਲੋਹਗੜ੍ਹ, ਅਜੀਤ ਸਿੰਘ ਠੱਠੀਆਂ, ਸੂਬਾ ਸਿੰਘ ਵਜ਼ੀਰ ਭੁੱਲਰ ਆਦਿ ਆਗੂ ਹਾਜ਼ਰ ਸਨ ।

ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਨਵਾਂ ਪਿੰਡ ’ਚ ਭਾਰੀ ਇਕੱਤਰਤਾ ਅਗਲੀ ਖ਼ਬਰ ਸੁਹਾਨੀ ਡੋਡਾ ਦਾ ਅਬੋਹਰ ਪਹੁੰਚਣ ’ਤੇ ਹਲਕਾ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ 50 ਸਾਲਾਂ ਬਾਅਦ ਵੀ ਹਲਕੇ ਦੇ ਲੋਕ ਸਾਫ਼ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।