06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕੇ.ਐਮ.ਐਮ. ਦੇ ਐਲਾਨ ਮੁਤਾਬਿਕ ਮੋਟਰਸਾਈਕਲ ਮਾਰਚ ਦੀਆਂ ਤਿਆਰੀਆਂ ਮੁਕੰਮਲ

ਅਜੀਤ ਡੈਸਕ 15-07-2026
ਮੱਲਾਂਵਾਲਾ, 14 ਜੁਲਾਈ (ਗੁਰਦੇਵ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਆਰਿਫ਼ ਕੇ ਦੀ ਮੀਟਿੰਗ ਜ਼ਿਲ੍ਹਾ ਆਗੂ ਹਰਫੂਲ ਸਿੰਘ ਦੀ ਪ੍ਰਧਾਨਗੀ ਹੇਠ ਭਗਤ ਧੰਨਾ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਕਮਾਲਾ ਬੋਦਲਾ ਵਿਖੇ ਹੋਈ, ਜਿਸ ’ਚ ਜ਼ੋਨ ਦੇ ਸਾਰੇ ਪਿੰਡਾਂ ਕਿਸਾਨਾਂ, ਮਜ਼ਦੂਰ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ੋਨ ਸਕੱਤਰ ਅਜਮੇਰ ਸਿੰਘ ਅੱਛੇ ਵਾਲਾ ’ਤੇ ਜ਼ੋਨ ਖ਼ਜ਼ਾਨਚੀ ਬਚਿੱਤਰ ਸਿੰਘ ਕੁਤਬਦੀਨ ਨੇ ਕਿਹਾ ਕਿ ਭਾਰਤ-ਅਮਰੀਕਾ ਕਰ ਮੁਕਤ ਵਪਾਰ ਸਮਝੌਤਾ ਫ਼ਰੀ ਡੀਲ ਕਿਸਾਨਾਂ, ਖੇਤ ਮਜ਼ਦੂਰਾਂ, ਪਸ਼ੂ ਪਾਲਕਾਂ, ਲਘੂ ਉਦਯੋਗਾਂ, ਦੇਸ਼ ਦੀ ਖੁਰਾਕੀ ਅਤੇ ਖ਼ੁਦ ਮੁਖ਼ਤਿਆਰੀ ਲਈ ਗੰਭੀਰ ਮਸਲੇ ਹਨ। ਇਹ ਸਮਝੌਤਾ ਲੱਖਾ ਲੋਕਾਂ ਦੇ ਰੁਜ਼ਗਾਰ ਲਈ ਘਾਤਕ ਹੈ। ਇਸ ਕਰਕੇ ਵਿਰੋਧ ’ਚ ਕਿਸਾਨ ਮਜ਼ਦੂਰ ਮੋਰਚੇ ਦੇ ਐਲਾਨ ਮੁਤਾਬਿਕ 15 ਜੁਲਾਈ ਨੂੰ ਜ਼ੋਨ ਦੇ ਲਗਭਗ 20 ਪਿੰਡਾਂ ’ਚੋਂ ਸੈਂਕੜੇ ਕਿਸਾਨ ਮਜ਼ਦੂਰ ਮੋਟਰਸਾਈਕਲਾਂ ’ਤੇ ਜਥੇਬੰਦੀ ਦੇ ਝੰਡੇ ਹੇਠ ਆਰਿਫ਼ ਕੇ ਤੋਂ ਪਿੰਡਾਂ ਵਿਚ ਦੀ ਮਾਰਚ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਪਹੁੰਚਣਗੇ। ਆਗੂਆਂ ਨੇ ਇਹ ਵੀ ਕਿਹਾ ਕਿ ਪੂਰੇ ਭਾਰਤ ਵਿਚੋਂ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਆਪਣੇ ਹੱਕੀ ਮਸਲਿਆਂ ਨੂੰ ਲੈ ਕੇ ਦਿੱਲੀ ਕਿਸਾਨ ਘਾਟ 21 ਜੁਲਾਈ ਨੂੰ ਜਾ ਰਹੀਆਂ ਹਨ। ਉਨ੍ਹਾਂ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮੇਘ ਸਿੰਘ, ਕੁਲਵੰਤ ਸਿੰਘ, ਖੁਸ਼ਪਿੰਦਰ ਸਿੰਘ, ਸ਼ੀਤਲ ਸਿੰਘ, ਸਲਵਿੰਦਰ ਸਿੰਘ ਅੱਛੇਵਾਲਾ, ਪੂਰਨ ਸਿੰਘ, ਸੂਬਾ ਸਿੰਘ, ਹੀਰਾ ਸਿੰਘ, ਕਸ਼ਮੀਰ ਸਿੰਘ, ਪ੍ਰਤਾਪ ਸਿੰਘ, ਕਾਰਜ ਸਿੰਘ, ਬਲਵਿੰਦਰ ਸਿੰਘ, ਪ੍ਰਗਟ ਸਿੰਘ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਲਾਗੂ ਕਰਵਾਉਣ ਲਈ ਕੀਤੀ ਰੋਸ ਰੈਲੀ ਅਗਲੀ ਖ਼ਬਰ ਮਾਸਟਰ ਕੇਡਰ ਤੋਂ ਲੈਕਚਰਾਰਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ-ਮਾਸਟਰ ਕੇਡਰ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।