12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪੱਖਾ ਡਿੱਗਣ ਕਾਰਨ 13 ਸਾਲਾ ਮਾਸੂਮ ਬੱਚੇ ਦੀ ਮੌਤ

ਅਜੀਤ ਡੈਸਕ 12-07-2026
ਜਲਾਲਾਬਾਦ, 11 ਜੁਲਾਈ (ਕਰਨ ਚੁਚਰਾ)-ਜਲਾਲਾਬਾਦ ਦੇ ਦਸਮੇਸ਼ ਨਗਰ ਇਲਾਕੇ ਵਾਟਰ ਵਰਕਸ ਦੇ ਨੇੜੇ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਪੱਖਾ ਡਿੱਗਣ ਕਾਰਨ ਇਕ 13 ਸਾਲਾ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 13 ਸਾਲਾ ਅਨਮੋਲ ਕੁਮਾਰ ਵਜੋਂ ਹੋਈ ਹੈ। ਅਨਮੋਲ ਦੇ ਪਿਤਾ ਜੱਜ ਕੁਮਾਰ ਹੈ, ਜੋ ਕਿ ਇਕ ਮਜ਼ਦੂਰ ਵਜੋਂ ਕੰਮ ਕਰਦੇ ਹਨ। ਜਾਣਕਾਰੀ ਅਨੁਸਾਰ ਅਨਮੋਲ ਦੀ ਮਾਂ ਉਨ੍ਹਾਂ ਨੂੰ ਛੱਡ ਕੇ ਜਾ ਚੁੱਕੀ ਹੈ ਅਤੇ ਘਰ ਵਿਚ ਉਸ ਦੀ ਇਕ ਭੈਣ ਅਤੇ ਦਾਦੀ ਹੀ ਸਨ। ਘਟਨਾ ਦੁਪਹਿਰ ਕਰੀਬ 2 ਵਜੇ ਦੀ ਹੈ, ਜਦੋਂ ਅਨਮੋਲ ਘਰ ਦੇ ਵਿਹੜੇ ਵਿਚ ਪੱਖੇ ਹੇਠਾਂ ਸੁੱਤਾ ਹੋਇਆ ਸੀ। ਅਚਾਨਕ ਹਵਾ ਨਾਲ ਪੱਖਾ ਡਿਗ ਕੇ ਸਿੱਧਾ ਅਨਮੋਲ ਉੱਪਰ ਡਿਗ ਪਿਆ। ਉਸ ਸਮੇਂ ਘਰ ਵਿਚ ਕੋਈ ਵੀ ਵੱਡਾ ਵਿਅਕਤੀ ਮੌਜੂਦ ਨਹੀਂ ਸੀ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਅਨਮੋਲ ਦੀ ਭੈਣ ਸਕੂਲੋਂ ਵਾਪਸ ਆਈ ਅਤੇ ਉਸ ਨੇ ਆਪਣੇ ਭਰਾ ਦੇ ਉੱਪਰ ਪੱਖਾ ਡਿੱਗਿਆ ਦੇਖਿਆ। ਪਰਿਵਾਰ ਵਲੋਂ ਤੁਰੰਤ ਅਨਮੋਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਡਾਕਟਰ ਕੋਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਅਨਮੋਲ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਅਨਮੋਲ ਰਾਮਲੀਲ੍ਹਾ ਵਿਚ ਵੀ ਬਹੁਤ ਸ਼ਾਨਦਾਰ ਰੋਲ ਅਦਾ ਕਰਦਾ ਸੀ। ਮਾਸੂਮ ਬੱਚੇ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਪਿਛਲੀ ਖ਼ਬਰ ਪੁਸ਼ਪਿੰਦਰਜੀਤ ਸਿੰਘ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੇ ਸਿਆਸੀ ਸਲਾਹਕਾਰ ਨਿਯੁਕਤ ਅਗਲੀ ਖ਼ਬਰ ਤੇਜ਼ ਮੀਂਹ ਤੇ ਹਨੇਰੀ ਕਾਰਨ ਮਲੂਕਪੁਰਾ ਨਹਿਰ ਟੁੱਟੀ, 50 ਏਕੜ ਤੋਂ ਵੱਧ ਫ਼ਸਲ ਪਾਣੀ ਵਿਚ ਡੁੱਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।