12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਤੇਜ਼ ਮੀਂਹ ਤੇ ਹਨੇਰੀ ਕਾਰਨ ਮਲੂਕਪੁਰਾ ਨਹਿਰ ਟੁੱਟੀ, 50 ਏਕੜ ਤੋਂ ਵੱਧ ਫ਼ਸਲ ਪਾਣੀ ਵਿਚ ਡੁੱਬੀ

ਅਜੀਤ ਡੈਸਕ 12-07-2026
ਅਬੋਹਰ, 11 ਜੁਲਾਈ(ਵਿਵੇਕ ਹੂੜੀਆ)-ਤੇਜ਼ ਮੀਂਹ ਅਤੇ ਝੱਖੜ ਨੇ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਿੰਡ ਕਿੱਕਰ ਖੇੜਾ ਦੇ ਕੋਲੋਂ ਲੰਘਦੀ ਮਲੂਕਪੁਰਾ ਨਹਿਰ ਵਿਚ ਇਕ ਵੱਡਾ ਦਰਖ਼ਤ ਡਿੱਗਣ ਕਾਰਨ ਨਹਿਰ ਵਿਚ ਕਰੀਬ 60 ਫੁੱਟ ਦਾ ਪਾੜ ਪੈ ਗਿਆ। ਨਹਿਰ ਦਾ ਪਾਣੀ ਤੇਜ਼ੀ ਨਾਲ ਆਲੇ-ਦੁਆਲੇ ਦੇ ਖੇਤਾਂ ਵਿਚ ਫੈਲ ਗਿਆ, ਜਿਸ ਕਾਰਨ 50 ਏਕੜ ਤੋਂ ਵੱਧ ਖੇਤੀਯੋਗ ਜ਼ਮੀਨ ਜਲਥਲ ਹੋ ਗਈ ਹੈ। ਝੋਨੇ ਸਮੇਤ ਹੋਰਨਾਂ ਫ਼ਸਲਾਂ ਦੇ ਡੁੱਬਣ ਕਾਰਨ ਚਿੰਤਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਉਚਿੱਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪੀੜਤ ਕਿਸਾਨਾਂ ਰੀਸਪਾਲ ਸਿੰਘ ਉਰਫ਼ ਪਾਲ ਸਿੰਘ, ਰਾਜਾ ਰਾਮ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਅਤੇ ਗੁਰਸੇਵਕ ਸਿੰਘ ਆਦਿ ਨੇ ਦੱਸਿਆ ਕਿ ਤੇਜ਼ ਹਨੇਰੀ ਦੌਰਾਨ ਨਹਿਰ ਦੇ ਕਿਨਾਰੇ ਖੜ੍ਹਾ ਇਕ ਭਾਰੀ ਦਰਖ਼ਤ ਜੜ੍ਹੋਂ ਉੱਖੜ ਕੇ ਨਹਿਰ ਵਿਚ ਜਾ ਡਿੱਗਿਆ, ਜਿਸ ਕਾਰਨ ਨਹਿਰ ਟੁੱਟ ਗਈ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਦੇਖਦੇ ਹੀ ਦੇਖਦੇ ਝੋਨੇ ਅਤੇ ਹੋਰ ਫ਼ਸਲਾਂ ਦੇ ਖੇਤ ਤਲਾਬ ਦਾ ਰੂਪ ਧਾਰਨ ਕਰ ਗਏ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਿਹਨਤ ਦੀ ਫ਼ਸਲ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ, ਇਸ ਲਈ ਸਰਕਾਰ ਤੇ ਪ੍ਰਸ਼ਾਸਨ ਜਲਦ ਤੋਂ ਜਲਦ ਨੁਕਸਾਨ ਦਾ ਜਾਇਜ਼ਾ ਲੈ ਕੇ ਪ੍ਰਭਾਵਿਤ ਕਿਸਾਨਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰੇ। ਦੂਜੇ ਪਾਸੇ, ਨਹਿਰੀ ਵਿਭਾਗ ਦੇ ਐੱਸ.ਡੀ.ਓ. ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਖ਼ਰਾਬ ਮੌਸਮ ਅਤੇ ਤੇਜ਼ ਝੱਖੜ ਕਾਰਨ ਇਹ ਹਾਦਸਾ ਵਾਪਰਿਆ ਹੈ। ਵਿਭਾਗ ਦੀ ਟੀਮ ਨੂੰ ਤੁਰੰਤ ਮੌਕੇ ’ਤੇ ਰਵਾਨਾ ਕਰ ਦਿੱਤਾ ਗਿਆ ਹੈ। ਪਾੜ ਨੂੰ ਪੂਰਨ ਅਤੇ ਨਹਿਰ ਦੀ ਮੁਰੰਮਤ ਦਾ ਕੰਮ ਯੁੱਧ ਪੱਧਰ ’ਤੇ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜੋ ਹੋਰ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ।
ਪਿਛਲੀ ਖ਼ਬਰ ਪੱਖਾ ਡਿੱਗਣ ਕਾਰਨ 13 ਸਾਲਾ ਮਾਸੂਮ ਬੱਚੇ ਦੀ ਮੌਤ ਅਗਲੀ ਖ਼ਬਰ ਭਾਜਪਾ ਵਰਕਰਾਂ ਦੀ ਇੱਕਜੁੱਟਤਾ ਤੇ ਮੀਡੀਆ ਸਮਰਥਨ ਨੇ ਨਗਰ ਨਿਗਮ ਮੇਅਰ ਦਾ ਫ਼ੈਸਲਾ ਪਲਟਿਆ-ਸੰਦੀਪ ਜਾਖੜ ਮਾਣਯੋਗ ਹਾਈ ਕੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।