30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਗੁਰੂ ਨਾਨਕ ਸੇਵਕ ਦਲ ਨੇ ਰੇਲਵੇ ਸਟੇਸ਼ਨ ’ਤੇ ਜਲ ਸੇਵਾ ਲਈ ਜਨ ਸਭਾ ਨੂੰ ਪਾਣੀ ਵਾਲੀ ਟੈਂਕੀ ਕੀਤੀ ਭੇਟ

ਅਜੀਤ ਡੈਸਕ 10-07-2026
ਅਬੋਹਰ, 9 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਸ਼੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਅਬੋਹਰ ਵਲੋਂ ਵਾਟਰ ਕੂਲਰ (ਪਾਣੀ ਵਾਲੀ ਟੈਂਕੀ) ਜਨ ਸੇਵਕ ਸਭਾ ਨੂੰ ਭੇਟ ਕੀਤੀ ਗਈ, ਜੋ ਕਿ ਪਿਛਲੇ ਕਈ ਸਾਲਾਂ ਤੋਂ ਰੇਲਵੇ ਸਟੇਸ਼ਨ ਅਬੋਹਰ ਆਉਂਦੀਆਂ ਜਾਂਦੀਆਂ ਰੇਲ ਗੱਡੀਆਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਗਰਮੀਆਂ ਵਿਚ ਠੰਢੇ ਪਾਣੀ ਦੀ ਸੇਵਾ ਕਰਦੇ ਹਨ। ਇਸ ਸੇਵਾ ਨੂੰ ਦੇਖਦੇ ਹੋਏ ਸ੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਅਬੋਹਰ ਦੇ ਚੇਅਰਮੈਨ ਹਰਮੀਤ ਸਿੰਘ ਅਹੂਜਾ ਅਤੇ ਵਾਇਸ ਚੇਅਰਮੈਨ ਮਾਸਟਰ ਕੁਲਵੰਤ ਰਾਏ ਕੰਤੀ ਦੇ ਯਤਨਾਂ ਸਦਕਾ ਵਾਟਰ ਕੂਲਰ (ਟੈਂਕੀ) ਜਲ ਸੇਵਾ ਲਈ ਜਨ ਸੇਵਕ ਸਭਾ ਦੇ ਮੈਂਬਰਾਂ ਨੂੰ ਭੇਟ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਹਰਮੀਤ ਸਿੰਘ ਅਹੂਜਾ, ਵਾਈਸ ਚੇਅਰਮੈਨ ਮਾਸਟਰ ਕੁਲਵੰਤ ਰਾਏ ਕੰਤੀ, ਮੀਤ ਪ੍ਰਧਾਨ ਜੋਗਾ ਸਿੰਘ ਭੁੱਲਰ, ਜਨਰਲ ਸਕੱਤਰ ਗੁਰਵਿੰਦਰ ਸਿੰਘ ਵਿਪਨ, ਮੈਂਬਰ ਅਸ਼ਵਨੀ ਕੁਮਾਰ, ਜਨ ਸੇਵਕ ਸਭਾ ਦੇ ਗੋਪਾਲ ਭੂਰਕਰਾ, ਦਯਾ ਰਾਮ, ਵਿਨੋਦ ਪਟਵਾਰੀ, ਪ੍ਰੇਮ ਕੁਮਾਰ, ਪ੍ਰਿਥੀ ਰਾਜ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ। ਜੋਗਾ ਸਿੰਘ ਭੁੱਲਰ ਨੇ ਦੱਸਿਆ ਕਿ ਸਮਾਂ ਕੱਢ ਕੇ ਸੁਸਾਇਟੀ ਦੇ ਮੈਂਬਰ ਵੀ ਜਲ ਸੇਵਾ ਲਈ ਰੇਲਵੇ ਸਟੇਸ਼ਨ ’ਤੇ ਪੁੱਜਿਆ ਕਰਨਗੇ। ਜਨ ਸੇਵਕ ਸਭਾ ਦੇ ਪ੍ਰਧਾਨ ਅਤੇ ਮੈਂਬਰਾਂ ਵਲੋਂ ਸ਼੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਅਬੋਹਰ ਅਤੇ ਉਨ੍ਹਾਂ ਦੇ ਸਹਿਯੋਗੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਤਰੱਕੀ ਪ੍ਰਾਪਤ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾਉਣ ਦੀ ਮੰਗ ਅਗਲੀ ਖ਼ਬਰ ਛਾਬੜਾ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।